ਚੁੱਪ ਕਰਕੇ ਵੇਖੀ ਜਾਈ ਤਮਾਸ਼ਾ ਇਸ ਜਗਦਾ |
ਬੋਲਣ ਚ ਭਲਾ ਮੈਨੂੰ ਯਾਰਾ ਨਹੀਓ ਲਗਦਾ |
ਸੋਚੀਏ ਨਾ ਕਦੇ ਮਿਤਰਾ ਲੋਕ ਆਖਦੇ ਨੇ ਕੀ ,
ਡਿੱਗੇ ਓੁੱਤੇ ਹੱਸਣਾ ਹੀ ਬਸ ਕੰਮ ਸੱਚੀ ਜੱਗਦਾ |
ਰਾਹਾ ਵਿਚ ਰੁਲ ਗਈ ਜਵਾਨੀ ਕਾਹਤੋ ਦੇਸ ਦੀ ,
ਨਸ਼ੇ ਵਾਲੀ ਲੋਰ ਹਾਲ ਬੂਰਾ ਕੀਤਾ ਰਗ-ਰਗਦਾ |
ਹਰ ਕੋਈ ਤੀਰ ਸੱਚੀ ਛੱਡੀ ਜਾਦਾ ਆਪੋ ਆਪਣਾ ,
ਲਾਰੇ ਲਾ ਕੇ ਵੋਟਾ ਫਿਰੇ ਯਾਰਾ ਲੀਡਰ ਵੀ ਠੱਗਦਾ |
ਚੰਗੇ ਮਾੜੇ ਪਹਿਲੂ ਦੋਨੇ ਨਾਲ-ਨਾਲ ਚੱਲਦੇ ,
ਸਾੜਨਾ ਹੀ ਕੰਮ ਨਹੀ ਇਕਲਾ ਯਾਰਾ ਅੱਗਦਾ |
ਫੈਸ਼ਨ ਦੀ ਹਨੇਰੀ ਇੰਜ ਵਗੀ ਮੇਰੇ ਦੋਸਤੋ ,
ਓਏ ਰੰਗ ਫਿਕਾ ਪੈ ਗਿਆ ਪੰਜਾਬੀਆ ਦੀ ਪੱਗਦਾ |
ਸਿੰਘਪੁਰ ਵਾਲਿਆ ਸੱਚ ਨਾ ਤੂੰ ਲਿੱਖ ਬਹੁਤਾ ,
ਸੱਚ ਕੌੜਾ ਇਥੇ ਮੈ ਕਿਹਾ ਸਾਰਿਆ ਨੂੰ ਲੱਗਦਾ |
ਬੋਲਣ ਚ ਭਲਾ ਮੈਨੂੰ ਯਾਰਾ ਨਹੀਓ ਲਗਦਾ |
ਸੋਚੀਏ ਨਾ ਕਦੇ ਮਿਤਰਾ ਲੋਕ ਆਖਦੇ ਨੇ ਕੀ ,
ਡਿੱਗੇ ਓੁੱਤੇ ਹੱਸਣਾ ਹੀ ਬਸ ਕੰਮ ਸੱਚੀ ਜੱਗਦਾ |
ਰਾਹਾ ਵਿਚ ਰੁਲ ਗਈ ਜਵਾਨੀ ਕਾਹਤੋ ਦੇਸ ਦੀ ,
ਨਸ਼ੇ ਵਾਲੀ ਲੋਰ ਹਾਲ ਬੂਰਾ ਕੀਤਾ ਰਗ-ਰਗਦਾ |
ਹਰ ਕੋਈ ਤੀਰ ਸੱਚੀ ਛੱਡੀ ਜਾਦਾ ਆਪੋ ਆਪਣਾ ,
ਲਾਰੇ ਲਾ ਕੇ ਵੋਟਾ ਫਿਰੇ ਯਾਰਾ ਲੀਡਰ ਵੀ ਠੱਗਦਾ |
ਚੰਗੇ ਮਾੜੇ ਪਹਿਲੂ ਦੋਨੇ ਨਾਲ-ਨਾਲ ਚੱਲਦੇ ,
ਸਾੜਨਾ ਹੀ ਕੰਮ ਨਹੀ ਇਕਲਾ ਯਾਰਾ ਅੱਗਦਾ |
ਫੈਸ਼ਨ ਦੀ ਹਨੇਰੀ ਇੰਜ ਵਗੀ ਮੇਰੇ ਦੋਸਤੋ ,
ਓਏ ਰੰਗ ਫਿਕਾ ਪੈ ਗਿਆ ਪੰਜਾਬੀਆ ਦੀ ਪੱਗਦਾ |
ਸਿੰਘਪੁਰ ਵਾਲਿਆ ਸੱਚ ਨਾ ਤੂੰ ਲਿੱਖ ਬਹੁਤਾ ,
ਸੱਚ ਕੌੜਾ ਇਥੇ ਮੈ ਕਿਹਾ ਸਾਰਿਆ ਨੂੰ ਲੱਗਦਾ |

No comments:
Post a Comment