Friday, December 20, 2019

ੳਥੇ ਕੀ ਬਣੂ ਦੁਨੀਆ ਦਾ..........ਅਮਰਦੀਪ ਸਿੰਘਪੁਰੀਆ

ਜਿਥੇ ਵੱਧ ਜਾਵੇ ਦੋਸਤੋ ਰਿਸ਼ਵਤ ਖੋਰੀ ਹੋਵੇ ਚੋਰੀ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਆਪਣਾ ਹੀ ਹੋਵੇ ਮਿਤਰਾ ਸੱਚੀ ਆਪਣੇ ਦਾ ਵੈਰੀ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਮਸਲਾ ਹੋਵੇ ਅੱਤਵਾਦ ਵਾਲਾ ਭ੍ਰਿਸ਼ਟਾਚਾਰ ਵਾਲਾ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਮਸਲਾ ਹੋਵੇ ਬੇਰੁਜਗਾਰੀ ਨਸ਼ੇ ਦੇ ਵਾਰ ਵਾਲਾ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਮਹਿੰਗਾਈ ਦਿੰਦੀ ਹੋਵੇ ਮੇਰੇ ਦੋਸਤੋ ਲੱਕ ਤੋੜ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਹੋਵੇ ਸਰਕਾਰ ਹੀ ਚੋਰ,ਕੁਰਸੀ ਮਗਰ ਲਾਵੇ ਦੌੜ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਵਿਕਦਾ ਨਾ ਰੱਬ ਦਾ ਹੋਵੇ ਵਿਚ ਬਜਾਰਾ ਦੇ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਝੂਠ ਦੀ ਕਦਰ ਪੈਦੀ ਸੱਚ ਵਿਕੇ ਵਿਚ ਹਜਾਰਾ ਦੇ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਹੈ ਮਸਲਾ ਮਨੁੱਖ ਦੀ ਜਾਤ ਪਾਤ ਕੋਠੀ ਕਾਰ ਵਾਲਾ ੳਥੇ ਕੀ ਬਣੂ ਦੁਨੀਆ ਦਾ।
ਜਿਥੇ ਮਸਲਾ ਹੋਵੇ ਸਿੰਘਪੁਰੀਆ ਸਭਿਆਚਾਰ ਵਾਲਾ ੳਥੇ ਕੀ ਬਣੂ ਦੁਨੀਆ ਦਾ।

                                      ਅਮਰਦੀਪ ਸਿੰਘਪੁਰੀਆ
Video link-https://youtu.be/KI9Ep2Fhj_U

No comments:

Post a Comment