Tuesday, September 15, 2020

babbu maan vs sidhu moose wala ........... amardeep singhpuria

 ਮਸਲਾ ਸਾਡਾ ਬੱਬੂ ਮਾਨ ਨੀ ਨਾ ਹੀ ਮੁਸੇਵਾਲਾ।

ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।
ਪਾਣੀ ਇੰਨੇ ਗੰਦੇ ਹੋ ਗਏ ਹੁਣ ਅਲਕੋਹਲ ਨਾ ਹੱਥ ਧੁਲਾਵਾ।


ਰੁਜਗਾਰ ਸੀ ਮੰਗਿਆ ਕੁਝ ਹੋਰ ਨਹੀ
ੳਹ ਦਿਲ ਸਾਡੇ ਵਿਚ ਚੋਰ ਨਹੀ
ਸੱਚ ਬੋਲਣੋ ਕੌਣ ਰੋਕਲੂ ਕਿੰਝ ਲਾ ਵਾ ਮੂੰਹ ਤੇ ਤਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।

ਹਾ ਚੇਲੇ ਗੁਰੂ ਤੋ ਉੱਚੇ ਹੋਗੇ
ਗੰਗਾ ਨਹਾ ਕੇ ੳਹ ਸੁੱਚੇ ਹੋਗੇ,
ਧੱਕਾ ਮਾਰ ਕੇ ਅੱਗੇ ਲੰਘਦੇ ਮਰਣ ਪੁੱਠੀਆ ਛਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।

ਸਿੰਘਪੁਰੀਆ ਇਹ ਰੇਸ ਅਨੌਖੀ
ਹਾ ਜਿੱਤਣ ਵਾਲੇ ਸਾਰੇ ਦੌਖੀ,
ਅਮਰਦੀਪ ਕਰ ਜਾ ਤਰੱਕੀ ਦੇਖੀ ਕਿੱਦਾ ਪਾਓਦੇ ਜਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।

                  ਅਮਰਦੀਪ ਸਿੰਘਪੁਰੀਆ

No comments:

Post a Comment