Sunday, April 25, 2021

ਆਕਸੀਜਨ ਤਾ ਬਹਾਨਾ .........ਅਮਰਦੀਪ ਸਿੰਘਪੁਰੀਆ


 ਮਰ ਰਹੇ ਨੇ ਲੋਕ ਕੋਈ ਸਾਹ ਹੀ ਉਧਾਰ ਦੇ ਦੇਵੇ।

ਡਿਜੀਟਲ ਇੰਡੀਆ ਮਨ ਕੀ ਬਾਤ ਹੀ ਕੋਈ ਕਹਿ ਦੇਵੇ।

ਉਂਝ ਵੀ ਰੋਜ ਮਰਦੇ ਘੁੱਟ-ਘੁੱਟ, ਆਕਸੀਜਨ ਤਾ ਬਹਾਨਾ,

ਹਾ ਦਿਸੇ ਤਾ ਮੀਡੀਆ ਨੂੰ ਕੋਈ ਸੱਚ ਹੀ ਤਾ ਕਹਿ ਦੇਵੇ।

ਜੋ ਸਾਹ ਨਾ ਦੇ ਸਕੇ ਉਹ ਰੋਜਗਾਰ ਸਵਾਂ ਦੇਣਗੇ,

ਬੋਲਿਆ ਆ ਸੱਚ ਸਿੰਘਪੁਰੀ ਕੋਈ ਫ਼ਾਸੀ ਹੀ ਦੇ ਦੇਵੇ।

ਅਸੀ ਦਾਅਵੇ ਕੀ ਕਰਨੇ ਆ ਹੱਕ ਉਹਨਾ ਕੋਲ ਸਾਡੇ,

ਬੋਲਣਾ ਆ ਹੱਕ ਸਾਡਾ , ਕੋਈ ਇਹ ਹੱਕ ਹੀ ਲੇ ਦੇਵੇ।


                         Amardeep singhpuria

No comments:

Post a Comment