Monday, August 14, 2023

ਕੁੱਝ ਕਹਿ ਕੇ ਦੇਖ ਆਜ਼ਾਦੀ ਨੂੰ......amardeep singhpuria


 ਸਿਰ ਤੇ ਡੰਡੇ ਮਾਰਦੀ ਆ, ਕੁੱਝ ਕਹਿ ਕੇ ਦੇਖ ਆਜ਼ਾਦੀ ਨੂੰ।

ਮੌਸਮ ਵੀ ਕੁੱਝ ਸਾਫ ਨਹੀ ਆ, ਤੂੰ ਬਹਿ ਕੇ ਦੇਖ ਆਜ਼ਾਦੀ ਨੂੰ ।
ਭਗਤ ਸਿੰਘ ਕਰਤਾਰ ਸਰਾਭਾ IELTS ਕਰ-ਕਰ ਬੈਠੇ ਨੇ,
ਸਾਨੂੰ ਮਾਣ ਪੰਜਾਬੀ ਹੋਣੇ ਦਾ, ਤੂੰ ਕਹਿ ਕੇ ਦੇਖ ਆਜ਼ਾਦੀ ਨੂੰ।
ਨਸ਼ਿਆ ਦੇ ਗੁਲਾਮ ਜੋ ਸੱਜਣਾ ਉਹ ਕੀ ਜੰਗਾ ਤੇ ਜਾਵਣਗੇ,
ਸਿਸਟਮ ਵੀ ਲਚਾਰ ਹੀ ਲੱਗਦਾ, ਤੂੰ ਖਹਿ ਕੇ ਦੇਖ ਆਜਾਦੀ ਨੂੰ।
ਸਿੰਘਪੁਰੀਆ ਕਈ ਸਾਲ ਹੋਗੇ ਤੂੰ ਸੱਚ-ਸੱਚ ਲਿੱਖਦਾ ਏ,
ਸ਼ਾਇਦ ਕੀਤੇ ਕੋਈ ਗੱਲ ਬਣਜੇ, ਗਲ ਪਹਿਕੇ ਦੇਖ ਆਜ਼ਾਦੀ ਨੂੰ।

                     ਅਮਰਦੀਪ ਸਿੰਘਪੁਰੀਆ

No comments:

Post a Comment