Friday, January 10, 2025

ਜਿੰਦਗੀ ਦਾ ਨਾਟਕ । ਤੇਰੇ ਵਾਂਗ ਵਿਚੋ new punjabi poetry 2025

 

ਮਰ ਤਾ ਗਿਆ ਪਰ ਸਾਹ ਲੈਦਾ ਫਿਰ ਵੀ।
ਹਾਂ ਗੂੰਗਾ ਆ ਪਰ ਕੁਝ ਕਹਿੰਦਾ ਫਿਰ ਵੀ।
ਤਮਾਸਬੀਨਾ ਦੀ ਭੀੜ ਵਿਚ ਉਹ ਵੀ ਤਾ ਸੀ,
ਤਮਾਸਾ ਬਣ ਕੇ ਜੋ ਹੱਸਦਾ ਰਹਿੰਦਾ ਫਿਰ ਵੀ।
ਸਿਆਸਤ ਵੀ ਕੀ ਚੀਜ ਨਾ ਆਪਣਾ ਨਾ ਵੈਰੀ,
ਨਾਲੇ ਆਖੇ ਦੁਸਮਣ ਨਾਲ ਬਹਿੰਦਾ ਫਿਰ ਵੀ।
ਜਿੰਦਗੀ ਦਾ ਨਾਟਕ ਪਤਾ ਉਹ ਨਾਟਕ ਕਰਦਾ,
ਉਹ ਕਦੇ ਹੀਰੋ ਕਦੇ ਡਾਕੂ ਬਣ ਲੈਦਾ ਫਿਰ ਵੀ।
ਸਿੰਘਪੁਰੀਆ ਸ਼ਾਇਰ, ਕਦੇ ਗਾਇਕ ਬਣ ਜਾਵੇ,
ਸੁਰ ਲਾ ਕੇ ਚੱਕਮੇ ਬੈਸ ਤੂੰ ਗਾ ਲੈਦਾ ਫਿਰ ਵੀ।

                       ਅਮਰਦੀਪ ਸਿੰਘਪੁਰੀਆ

Youtube link-https://youtu.be/OEqpmCUxDa8?si=kMUHafrj28vl3QrE

No comments:

Post a Comment