Sunday, August 25, 2019

Poetry by-amardeep singhpuria

ਬਾਪੂ ਕਹਿੰਦਾ ਹੁੰਦਾ ਸੀ
ਕੀ ਫਾਈਲ ਨੂੰ ਪਹੀਏ ਲਾਉਣੇ ਪੈਦੇ।
ਫਿਰ ਵੀ ਬਾਪੂ ਸਾਰੀ ਉਮਰ
ਫਾਈਲਾ ਦੇ ਬੋਝ ਥੱਲੇ ਰਿਹਾ।

ਰਿਸ਼ਵਤ ਮੈ ਨੀ ਲੈਦਾ ਉਪਰ ਵਾਲੇ ਮੰਗਦੇ
ਉਪਰ ਜਾ ਕੇ ਦੇਖਿਆ ਤੇ ਕੋਈ ਨਹੀ ਸੀ।
ਬਹੁਤ ਕੋਸਿਸ ਕੀਤੀ ਕੀ ਸੱਚ ਬੋਲਾ
ਪਰ ਝੁਠ ਪੈਰੀ ਪੇ ਜਾਦਾ ਤੂੰ ਰਹਿਣ ਦੇ।

ਇਮਾਨਦਾਰ ਜਦੋ ਦੇ ਹੋਏ ਸੱਜਣਾ
ਬੇਈਮਾਨਾ ਦਾ ਘਰ ਆਉਣਾ ਜਾਣਾ ਹੋ ਗਿਆ।
ਦੇਸ ਦੀ ਤਰੱਕੀ ਦਾ ਕੰਮ ਜੋਰਾ ਤੇ ਲੱਗਦਾ
ਤਾਹੀ ਝੁੰਗੀਆ ਦੀ ਗਿਣਤੀ ਵੱਧ ਰਹੀ ਆ।

ਮਾਸਟਰ ਲੱਗਣ ਲਈ ਪੜੇ ਸੀ 16 ਕਲਾਸਾ
ਰਾਜਨੀਤੀ ਸ਼ਾਸ਼ਤਰ ਪੜਦੇ ਅੱਜ ਇਤਿਹਾਸ ਹੋਗੇ।
ਕੀੜੇ ਮਾਰਣ ਲਈ ਰੱਖੀ ਜੋ ਮੇਡੀਸਨ ਮੈ ਖੁੰਝੇ
ਕੱਲ ਉਹੀ ਮੈ ਡੋਹਲੀ ਵਿਚ ਕੀੜੇ ਸੀ ਪੈਗੇ।
ਸਿੰਘਪੁਰੀਆ ਤੂੰ ਵੀ ਟੰਗਿਆ ਜਾਣਾ ਹੈ ਇਕ ਨਾ ਇਕ ਦਿਨ
ਸੱਚ ਤੂੰ ਸਾਰਿਆ ਨੂੰ ਲਾ ਲਾ ਮਸਾਲੇ ਕਿਉ ਬੋਲੇ।


                             ਅਮਰਦੀਪ ਸਿੰਘਪੁਰੀਆ
Video link-https://youtu.be/MvdKQ9qNm60

No comments:

Post a Comment