Saturday, October 26, 2019

ਪੱਥਰਾ ਦਾ ਸ਼ਹਿਰ ..................ਅਮਰਦੀਪ ਸਿੰਘਪੁਰੀਆ

ਪੱਥਰਾ ਦੇ ਸ਼ਹਿਰ ਵਿਚ ਮੈ ਸ਼ੀਸੇ ਜਿਹਾ ਆਇਆ ਹੀ ਕਿਉ ਸੀ।
ਉਸ ਬੇਪ੍ਵਵਾਹ ਨਾਲ ਕੋਮਲ ਦਿਲ ਲਾਇਆ ਹੀ ਕਿਉ ਸੀ।
ਉਸ ਨੇ ਤੇ ਇੰਝ ਛੱਡ ਹੀ ਜਾਣਾ ਸੀ ਦਿਲ ਹੀ ਕਮਲਾ ਸੀ
ਉਸ ਧੋਖੇਬਾਜ ਦੇ ਚੱਕਰਾ ਵਿਚ ਦਿਲ ਆਇਆ ਹੀ ਕਿਉ ਸੀ।
ਲੱਖਾ ਦੇ ਮੈ ਦਰਦ ਲਿਖੇ ਕੋਈ ਮੇਰਾ ਦਰਦ ਨਾ ਜਾਣੇ,
ਪੱਥਰ ਦਿਲ ਲੋਕਾ ਨੂੰ ਆਪਣਾ ਦਰਦ ਸੁਣਾਇਆ ਹੀ ਕਿਉ ਸੀ।
ਲੋਕ ਤੇ ਮੈਨੂੰ ਪਾਗਲ ਕਹਿੰਦੇ ਜਦ ਦਾ ਮੈ ਸ਼ਾਇਰ ਹੋਇਆ ਹਾ,
ਸੱਚ ਨੂੰ ਸਾਵੇ ਰੱਖ ਕੇ ਸੱਜਣਾ ਮੈ ਗੀਤ ਬਣਾਇਆ ਹੀ ਕਿਉ ਸੀ।
ਸਿੰਘਪੁਰੀਆ ਸ਼ਾਇਰ ਹੋਇਆ ਕਿਉ ਇਕ ਬੇਦਰਦਣ ਕਰਕੇ,
ਗੀਤ ਹਿਜਰ ਦਾ ੳਹਦੀ ਖਾਤਿਰ ਦੱਸ ਗਾਇਆ ਹੀ ਕਿਉ ਸੀ


                                       ਅਮਰਦੀਪ ਸਿੰਘਪੁਰੀਆ
Video link-https://youtu.be/n-7V2oxo-HY

No comments:

Post a Comment