ਇਥੇ ਠੱਗਾ ਦੇ ਨੇ ਠੱਗ ਭਰਾ। ਈਮਾਨਦਾਰੀ ਨੂੰ ਖੂੰਝੇ ਲਾ।
ਸੱਚ ਨਾ ਕੋਈ ਵੀ ਸੁਣਨੇ ਵਾਲਾ,
ਤੇ ਝੂਠ- ਝੂਠ ਦੇ ਸੌਹਲੇ ਗਾ।
ਹਰ ਰੋਜ ਹੀ ਮਿਲਣ ਤਰੀਕਾ ਮੈਨੂੰ,
ਤੇ ਇਨਸਾਫ ਦੇ ਵਿਹੜੇ ਉਘੇ ਘਾਹ।
ਗਿਰਗਟ ਤੋ ਲੈ ਰੰਗ ਉਧਰਾ,
ਤੇ ਤੂੰ ਵੀ ਆਪਣਾ ਰੰਗ ਵਿਖਾ।
ਵੇਖਣ ਆਏ ਜਗਤ ਤਮਾਸ਼ਾ,
ਚੁੱਪ ਕਰਕੇ ਤੂੰ ਵੀ ਵਕ਼ਤ ਲੰਘਾ
ਸਿੰਘਪੁਰੀਆ ਦੁਨੀਆ ਮੂੰਹ ਤੇ ਤੇਰੀ,
ਤੇ ਪਿੱਠ ਤੇ ਦਿੰਦੀ ਛੁਰੀ ਚਲਾ।
ਅਮਰਦੀਪ ਸਿੰਘਪੁਰੀਆ
Youtube link-https://youtu.be/Cu2BetP8JNw

No comments:
Post a Comment