ਜੋ ਝੂਠ ਦੇ ਸੋਹਲੇ ਗਾਵੇ ਨਾ ਸਰਪੰਚ ਉਹ ਚੁਣੋ।
ਪੜਿਆ ਲਿਖਿਆ ਹੋਵੇ ਕੰਮ ਕਿਵੇ ਹੁੰਦੇ ਢੰਗ ਹੋਵੇ,
ਜੋ ਪੱਕੀਉ ਕੱਚੀ ਲਾਵੇ ਨਾ ਸਰਪੰਚ ਉਹ ਚੁਣੋ।
ਬੋਤਲ ਪਕੌੜੇ ਕਾਰ ਵੇਖ ਨਾ ਚੁਣ ਲੈਣਾ ਐਵੇ,
ਵਿਚ ਲਾਲਚ ਜੋ ਫਸਾਵੇ ਨਾ ਸਰਪੰਚ ਉਹ ਚੁਣੋ।
ਘੱਟ ਬੋਲੇ ਵੱਧ ਸੁਣੇ ਹੋਵੇ ਸਮਝਦਾਰ ਵਿਆਕਤੀ
ਜੋ ਇਧਰ ਦੀ ੳਧਰ ਲਾਵੇ ਨਾ ਸਰਪੰਚ ਉਹ ਚੁਣੋ।
ਸਿੰਘਪੁਰੀਆ ਇਹ ਸਿਆਸਤ ਬੜੀ ਚੀਜ ਟੇਡੀ,
ਜੋ ਪੱਗਾ ਦੇ ਨਿੱਤ ਰੰਗ ਬਟਾਵੇ ਨਾ ਸਰਪੰਚ ਉਹ ਚੁਣੋ।
ਸਿੰਘਪੁਰੀਆ ਇਹ ਸਿਆਸਤ ਬੜੀ ਚੀਜ ਟੇਡੀ,
ਜੋ ਪੱਗਾ ਦੇ ਨਿੱਤ ਰੰਗ ਬਟਾਵੇ ਨਾ ਸਰਪੰਚ ਉਹ ਚੁਣੋ।
ਅਮਰਦੀਪ ਸਿੰਘਪੁਰੀਆ
Youtube link-https://youtu.be/jPtcYhtRDso?si=UzRqkM_FWXsX_AdX

No comments:
Post a Comment