Sunday, November 8, 2009

ਅੱਜ ਕੱਲ ਚਰਚੇ ਸੱਜਣਾ .....ਅਮਰਦੀਪ ਸਿੰਘਪੁਰੀਆ


ਅੱਜ ਕੱਲ ਚਰਚੇ ਸੱਜਣਾ ਆਮ ਜਿਹੋ ਹੋ ਗਏ |
ਤੇਰੇ ਪਿਛੇ ਅੱਜ ਅਸੀਂ ਬਦਨਾਮ ਜਿਹੇ ਹੋ ਗਏ |
ਹਿਜ਼ਰ ਤੇਰੇ 'ਵਿਚ 'ਨਿਤ ਅਸੀਂ ਮਰੀਏ ਸੱਜਣਾ,
ਡੁੱਬਿਆ ਸੂਰਜ 'ਜਿਦਗੀ ਦਾ ਸ਼ਾਮ ਜਿਹੇ ਹੋ ਗਏ |
ਆਪਣੇ ਆਪ ਨੂੰ ਹੀ ਅੱਜ ਲੱਭਦਾ ਮੈਂ ਫਿਰਦਾ ਹਾਂ,
ਅੱਜ ਆਪਣੇ ਆਪ ਲਈ ਬੇਨਾਮ ਜਿਹੇ ਹੋ ਗਏ |
"ਸ਼ਿੰਘਪੁਰੀਏ" ਨੂੰ ਅੰਮ੍ਰਿਤ ਦਾ ਜਾਮ ਸੀ ਜੋ ਦੱਸਦੇ,
ਕਿਉਂ ਅੱਜ ਉਹਨਾਂ ਲਈ ਜਹਿਰੀ ਜਾਮ ਜਿਹੇ ਹੋ ਗਏ |