Monday, July 5, 2021

ਸਕੱਤਰ ਸਾਬ.............ਅਮਰਦੀਪ ਸਿੰਘਪੁਰੀਆ


 ਹਰ ਕੰਮ ਹਸ ਕੇ ਕਰੇ ਸਕੱਤਰ।

ਸਭ ਦਾ ਪਾਣੀ ਭਰੇ ਸਕੱਤਰ।
ਖਾਦ ਉਧਾਰੀ ਦੇ ਦਿੰਦਾ ਆ
ਬਆਦ ਚ੍ ਚਾਹੇ ਡਰੇ ਸਕੱਤਰ।
ਕਿਸੇ ਦੀ ਹਾੜੀ ਕਿਸੇ ਦੀ ਮਨਥਲੀ
ਨਾ ਤੇਰੀ ਸ਼ੈਲਰੀ ਜੁੜੇ ਸਕੱਤਰ।
ਕਦੇ ਘਨੱਈਆ,ਕਦੇ ਕਰਜਾ ਮਾਫੀ
ਕਦੇ p.m ਕਿਸਾਨ ਭਰੇ ਸਕੱਤਰ।
ਸਭ ਨੂੰ ਆਪਣੀ-ਆਪਣੀ ਪਈ ਆ
ਨਾ ਯੂਨੀਅਨ ਕੋਈ ਨਾਲ ਤੁਰੇ ਸਕੱਤਰ।
ਸਰਕਾਰ ਵੀ ਸੁਣਦੀ ਨਾ ਹੀ ਕੋਈ
ਪਿੰਡ-ਪਿੰਡ ਨਾਲ ਚਾਹੇ ਜੁੜੇ ਸਕੱਤਰ
ਜੇ ਸਮੇ ਤੇ ਕਰਜਾ ਮੌੜੋ ਆਖੇ
ਤਾ ਸਭ ਨੂੰ ਲੱਗਣ ਬੁਰੇ ਸਕੱਤਰ
ਸਿੰਘਪੁਰੀ ਸੱਚ ਲਿੱਖ ਨਾ ਬਹੁਤਾ
ਸੰਭਲ-ਸੰਭਲ ਕੇ ਤਾਹੀ ਤੁਰੇ ਸਕੱਤਰ।

               ਅਮਰਦੀਪ ਸਿੰਘਪੁਰੀਆ

Friday, July 2, 2021

ਹਾਏ ! ਬਿਜਲੀ ........ਅਮਰਦੀਪ ਸਿੰਘਪੁਰੀਆ


ਬਿਜਲੀ ਦੇ ਤਾ ਲਾਉਦੇ ਯਾਰੋ ਕੱਟ ਲੰਬੇਰੇ,

ਐਪਰ ਬਿਲਾ ਦੇ ਸੱਚੀ ਘਰ ਢੇਰ ਬਥੇਰੇ।

ਹਾਏ ਉਏ ਗਰਮੀ ਦੇ ਵਿਚ ਮਰਦੇ ਜਾਈਏ,
ਨਾਲੇ ਪੱਖੇ ਵੱਲ ਮੈ ਕਿਹਾ ਵੇਖੀ ਜਾਈਏ
ਯਾਰੋ ਨਿੱਤ ਹੀ ਨਵਾ ਇਥੇ ਕੋਈ ਫਾਲਟ ਪੈਂਦਾ,
ਸੱਚ ਆਖਾ ਮੈ  ਲੋਕਾ ਦੀ ਇਹ ਜਾਨ ਲੈ ਲੈਦਾ।
ਹਾਏ ਉਏ ਪਸੀਨਾ ਪੈਰਾ ਤੱਕ ਚੋਈ ਜਾਦਾ,
ਮੈ ਕਿਹਾ ਦਿਲ ਵਿਚ ਕੁਝ-ਕੁਝ ਹੋਈ ਜਾਦਾ।
ਪੀਣਾ ਕਿਥੋ ਹੈ ਯਾਰੋ ਮੈ ਕਿਹਾ ਲੋਕਾ ਠੰਡਾ ਪਾਣੀ,
ਫਰਿਜ ਚ੍ ੳਬਾਲੇ ਖਾਦਾ ਪਾਣੀ ਝੂਠ ਨਾ ਜਾਣੀ।
ਦੋ ਦਿਨ ਹੋ ਗਏ ਯਾਰੋ ਬਿਜਲੀ ਨਹੀ ਆਈ।
ਸ਼ਿਕਾਇਤ ਦਰਜ ਜਦੋ ਮੈ ਜਾ ਕੇ ਕਰਵਾਈ
ਕਹਿਦੇ ਭਰਾ ਜੀ ਦੋ ਦਿਨ ਕਰ ਲੳ ਵੇਟ,
ਫਾਲਟ ਪੈ ਗਿਆ ਬਿਜਲੀ ਆਉ ਦੋ ਦਿਨ ਲੇਟ।
ਹਾਏ ਇੰਗਲਿਸ ਨੇ ਤਾ ਮੈਨੂੰ ਪਾਇਆ ਜੱਬ,
ਮੈ ਤਾ ਹੋ ਗਿਆ ਯਾਰੋ ਸੀ ਵੇਟ ਦੇ ਥੱਲੇ ਦੱਬ।
ਮੈ ਤਾ ਕਲੱਬ ਵਿਚ ਜਾ ਕਰਦਾ ਰਿਹਾ ਵੇਟ,
ਸੱਚੀ ਮੈ ਨਹੀ ਕੀਤੀ ਯਾਰੋ ਬਿਜਲੀ ਦੀ ਵੇਟ,
ਪਤਾ ਹੁੰਦਾ ਜੇ ਵੇਟ ਦਾ  ਮਤਲਬ ੳਡੀਕ ਹੁੰਦਾ,
ਤਾ ਮੈ ਨਾ ਵੇਟ ਕਰ-ਕਰ ਅੱਜ ਭਾਈ ਵੀਕ ਹੁੰਦਾ।
ਹਾਏ ਇਕ ਦਿਨ ਯਾਰੋ ਨਵਾ ਹੀ ਪੰਗਾ ਪੈ ਗਿਆ,
ਖੰਭੇ ਚ੍ ਆ ਗਿਆ ਕਰੰਟ ਮੈ ਨਾਲ ਜੁੜਿਆ ਰੈ ਗਿਆ।
ਲੋਕੀ ਕਹਿੰਦੇ ਕਰੰਟ ਲੱਗਾ ਦੁੱਧ ਪਿਲਾਉ,
ਮੈ ਕਿਹਾ ਬਿਜਲੀ ਆਈ ਪਹਿਲਾ ਮੋਟਰ ਚਲਾਉ
ਹਾਏ! ਬਿਜਲੀ ਤੂੰ ਸੱਚੀ ਹੋ ਗਈਏ ਲੇਟ,
ਸਿੰਘਪੁਰੀਏ ਤੋ ਹੁਣ ਹੁੰਦੀ ਨਹੀ ਤੇਰੀ ਵੇਟ।
ਅਮਰਦੀਪ ਤੋ ਹੁਣ ਉਠਿਆ ਨਹੀ ਜਾਦਾ,
ਬਿਜਲੀ ਆਵੇ ਭੱਜ ਪੱਖੇ ਥੱਲੇ ਬੈਠ ਜਾਦਾ।


                       ਅਮਰਦੀਪ ਸਿੰਘਪੁਰੀਆ