ਛੱਡ ਇਮਾਨਦਾਰੀ ਹੁਣ ਠੱਗ ਬਣਜਾ। ਕਰੀ ਕੁਝ ਵੱਖਰਾ ਤੂੰ ਅਲੱਗ ਬਣਜਾ।
ਕਦਰ ਬੰਦੇ ਦੀ ਨਹੀ , ਮੂਰਤਾ ਦੀ ਪੈਦੀ,
ਜਾ ਫਿਰ ਹੁਣ ਸੋਹਣਿਆ ਤੂੰ ਰੱਬ ਬਣਜਾ।
ਦਿਲ ਦੀ ਨਾ ਸੁਣਦਾ ਪਿਆਰ ਅੱਜ ਕੱਲ ਦਾ,
ਬਣ ਜਾ ਤੂੰ ਮੁੰਦਰੀ ਜਾ ਨੱਗ ਬਣਜਾ।
ਸਿੰਘਪੁਰੀ ਆਪਣਾ ਮੁਨਾਫ਼ਾ ਲੋਕ ਵੇਖਦੇ,
ਭੇਡਾ ਵਾਲਾ ਚਾਹੇ ਹੁਣ ਵੱਗ ਬਣਜਾ।
ਅਮਰਦੀਪ ਸਿੰਘਪੁਰੀਆ
Youtube link-https://youtu.be/jheGr3emllk
