Tuesday, June 4, 2019

ਸੱਚ v/s ਝੂਠ ................. ਅਮਰਦੀਪ ਸਿੰਘਪੁਰੀਆ

ਸੱਚ ਤੇ ਝੂਠ ਦੀ ਇਕ ਦਿਨ ਹੋ ਗਈ ਲੜਾਈ।
ਝੂਠ ਕਹਿੰਦਾ ਤੂੰ ਮੇਰਾ ਭਾਈ ਮੈ ਤੇਰਾ ਭਾਈ।
ਸੱਚ ਨੇ ਝੱਟ ਮੰਨ ਲਈ ਝੂਠ ਦੀ ਝੂਠੀ,
ਪਰ ਪਿਆਰ ਨਾ ਝੂਠ ਲੜਾਈ ਮੁਕਾਈ,
ਇਕ ਦਿਨ ਸੱਚ ਗਿਆ ਕਚਹਿਰੀ ਭੁੱਲ ਭੁਲੇਖੇ,
ਸੱਚ ਨੂੰ ਜਿਥੇ ਜਾਦੀ ਏ ਯਾਰੋ ਸਜਾ ਸੁਣਾਈ।
ਲੱਖਾ ਦਾ ਵਿਕਦਾ ਵੇਖ ਕੇ ਝੂਠ ਸਿੰਘਪੁਰੀਆ,
ਪੈਸੇ ਖਾਤਰ ਸੱਚ ਵਿਕ ਗਿਆ ਸੁਦਾਈ।
ਕਿਹੜਾ ਕਹਿੰਦਾ ਮੈ ਕਦੇ ਝੂਠ ਨੀ ਬੋਲਿਆ,।
ਸੱਚ ਨੂੰ ਝੂਠ ਨੇ ਇਕੋ ਸੱਚੀ ਬਾਤ ਸੁਣਾਈ।
ਸੱਚ ਬੋਲਿਆ ਮੇਰੇ ਬਿਨਾ ਵੀ ਤੂੰ ਹੈ ਅਧੂਰਾ,
ਸੱਚ ਕਹਿੰਦਾ ਤੂੰ ਮੇਰਾ ਭਾਈ ਮੈ ਤੇਰਾ ਭਾਈ।

          ਅਮਰਦੀਪ ਸਿੰਘਪੁਰੀਆ
Video link-https://youtu.be/ZK_QDNe9CRs

No comments:

Post a Comment