Tuesday, September 15, 2020

ਇਹ ਕੋਈ ਇਨਸਾਫ ਨਹੀ- ਖੇਤੀ ਆਰਡੀਨੈਂਸ: ਕਿਸਾਨ ਅੰਦੋਲਨ .........ਅਮਰਦੀਪ ਸਿੰਘਪੁਰੀਆ



ਹਰ ਵਾਰ ਭਗਤ ਸਿੰਘ ਹੀ ਫਾਸੀ ਚੜੇ ਇਹ ਕੋਈ ਇਨਸਾਫ ਨਹੀ।

ਤੇ ਉਹ ਬਸ ਬੈਠ ਕੇ ਸਿਆਸਤ ਹੀ ਘੜੇ ਇਹ ਕੋਈ ਇਨਸਾਫ ਨਹੀ।
ਇਸ ਵਾਰ ਸਿਆਸਤ ਅਸੀ ਘੜਾਗੇ ਪਰ ਏ ਸੀ ਵਾਲੇ ਕਮਰੇ ਵਿਚ ਨਹੀ,
ਫਿਰ ਵੀ ਕੁਰਸੀ ਦੇ ਮਗਰ ਹੀ ਹਾ ਖੜੇ ਇਹ ਕੋਈ ਇਨਸਾਫ ਨਹੀ।
ਅੰਨਦਾਤਾ ਅੰਨ ਲਈ ਤਰਸੇ ਪੜਿਆ ਲਿਖਿਆ ਤਰਸੇ ਰੁਜਗਾਰ ਲਈ ਕਿਉ,
ਕਿਸਾਨ ਦਾ ਪੁੱਤਰ ਇਕਲਾ ਵੱਟਾ ਹੀ ਘੜੇ ਇਹ ਕੋਈ ਇਨਸਾਫ ਨਹੀ।
ਹਾ ਸ਼ਾਇਰ 'ਸਿੰਘਪੁਰੀਆ' ਸੱਚ ਲਿਖ-ਲਿਖ ਸੁਣਾਵੇ ਸੁਣਦਾ ਕੌਣ - ਕੌਣ
ਉਹ ਜੇ ਸੱਚ ਦੇ ਮੁਰੀਦ ਨਾਲ ਨਾ ਖੜੇ ਇਹ ਕੋਈ ਇਨਸਾਫ ਨਹੀ।


                              ਅਮਰਦੀਪ ਸਿੰਘਪੁਰੀਆ

No comments:

Post a Comment