Thursday, July 6, 2023

ਕਦੇ ਦਿਲ ਕਰਦਾ .... amardeep singhpuria


 ਕਦੇ ਦਿਲ ਕਰਦਾ ਸ਼ਿਵ ਬਣ ਜਾਵਾ ਤੇ ਲਿਖਾ ਬਿਰਹਾ ਦੀ ਪੀੜ ਨੂੰ।

ਕਦੇ ਦਿਲ ਦਾ ਵੀ ਹਾਲ ਸੁਣਵਾ ਤੇ ਨਾਲੇ ਕੋਸ਼ਾ ਫਿਰ ਤਕਦੀਰ ਨੂੰ।
ਫਿਰ ਆਖੇ ਦਿਲ ਪਾਸ਼ ਬਣ , ਕਰ ਵੀ ਦਿਆ ਹੱਕ ਦੀ ਗੱਲ ਸੱਚ ਦੀ ਗੱਲ,
ਕਦੇ ਤੇ ਆਖੇ ਦਿਲ ਛੱਡ ਦੇ ਕਲਮ ਫੜ ਲਾ ਹੁਣ ਸ਼ਮਸੀਰ ਨੂੰ।
ਕਦੇ ਚਿੱਤ ਕਰਦਾ ਬਾਬੇ ਨਾਨਕ ਵਾਗੂ ਘੁੰਮ ਆਵਾ ਪੂਰੇ ਸੰਸਾਰ ਨੂੰ,
ਸੱਚੇ ਸੁੱਚੇ ਬੋਲ ਵਿਚ ਫਿਰ ਗਾਵਾ ਨਾਨਕ ਸ਼ਾਹ ਫਕੀਰ ਨੂੰ।
ਕਦੇ ਚਿੱਤ ਕਰਦਾ ਪਾਤਰ ਵਾਗੂ ਡੂੰਗੀ ਜੀ ਕੋਈ ਸੱਟ ਵੀ ਲਾਵਾ,
ਮਿਲਦਾ ਮਿਲ ਜੂ ਕੋਈ ਖਿਤਾਬ ਵੀ ਸਾਨੂੰ ਜਾਦੀ ਵਾਰ ਅਖੀਰ ਨੂੰ।
ਮੈ ਮੌਕੇ ਦੀ ਸਰਕਾਰ ਦੀ ਬੋਲੀ ਬੋਲਣ ਵਾਲਾ ਸ਼ਾਇਰ ਨਾ ਕੋਈ,
ਸਿੰਘਪੁਰੀਆ ਬਸ ਸ਼ਾਇਰ ਰਹਿ ਨਾ ਹੱਥ ਪਾ ਤਖਤਾ ਦੇ ਵਜੀਰ ਨੂੰ।


                           ਅਮਰਦੀਪ ਸਿੰਘਪੁਰੀਆ

No comments:

Post a Comment