ਪਿੰਡ ਮੇਰਾ ਸਹਿਰ ਜਾ ਕੇ ਸਹਿਰ ਹੋਇਆ। ਇਹ ਬਾਕਾ ਸੱਜਣਾ ਸਿਖਰ ਦੁਪਹਿਰ ਹੋਇਆ।
ਇਹਨਾ ਮਸ਼ੀਨਾ ਨੇ ਮੇਰੇ ਹੱਥਾ ਨੂੰ ਖਾ ਲਿਆ
ਐਪਰ ਮੇਰੇ ਹੱਥਾ ਤੋ ਇਹ ਕਹਿਰ ਹੋਇਆ।
ਕੋਣ ਕਹਿੰਦਾ ਏ ਲੋਹੇ ਨੂੰ ਲੋਹਾ ਹੀ ਕੱਟ ਦਾ
ਮਿੱਠੇ ਚ੍ਹ ਰਹਿ ਕੇ ਵੀ ਮੇਰਾ ਡੰਗ ਜਹਿਰ ਹੋਇਆ।
ਇੱਕਲਾ ਰਹਿੰਦਾ ਤਾ ਛੱਪੜ ਵਾਗ ਸੁੱਕ ਜਾਣਾ ਸੀ
ਸਮੁੰਦਰ ਵਿਚ ਆ ਕੇ ਹੀ ਇਕ ਲਹਿਰ ਹੋਇਆ।
ਪੱਥਰਾ ਦੇ ਰਾਹਾ ਤੇ ਹੁਣ ਪੱਥਰ ਹੀ ਚਲਦੇ।
ਨਾ ਅਮਰਦੀਪ ਕੱਚਿਆ ਤੇ ਸਾਤੋ ਠਹਿਰ ਹੋਇਆ।
ਅਮਰਦੀਪ ਸਿੰਘਪੁਰੀਆ
Youtube link-https://youtu.be/Dj02kkJaVN4?si=5LHBbhxjSdb8URMb

No comments:
Post a Comment