Thursday, October 14, 2010

ਭਟਕਣ ...... ਅਮਰਦੀਪ ਸਿੰਘਪੁਰੀਆ


ਨੀ ਹਰ ਭਟਕਣ ਮੇਰੀ ਤੇਰੇ ਤੇ ਮੁੱਕਦੀ |
ਤੇਰੇ ਹਿਜਰ ਦੇ ਵਿਚ ਜਿੰਦ ਜਾਦੀ ਸੁੱਕਦੀ |
ਰਾਹਾ ਤੇ ਤੁਰਦਾ ਬਣ ਗਿਆ ਹਾ ਮੈ ਇਕ ਰਾਹ,
ਪੈਰਾ ਵਿਚ ਰੁਲਦੇ ਕੱਖ ਨਾ ਦੁਨੀਆ ਚੁੱਕਦੀ |
ਹਾਏ ਪਹੁੰਚ ਗਿਆ ਅੱਜ ਚੰਨ ਤੇ ਮੈ ਸੱਜਣਾ ,
ਚਾਹੇ ਧਰਤੀ ਮੈਨੂੰ ਦੇਖ-ਦੇਖ ਹੈ ਲੁੱਕਦੀ |
ਵਿਚ ਅਸਮਾਨੀ ਉਡ ਜਾਵਾ ਕਿਧਰੇ ਮੈ ,
ਅੱਜ ਸੌਚ ਮੇਰੀ ਕਾਹਤੋਂ ਨਾ ਰੋਕਿਆ ਰੁੱਕਦੀ |
'ਬੇਈਮਾਨ ਅਮਰਦੀਪ' ਮੈ ਤੈਨੂੰ ਪੁਛਾ ਅੱਜ ,
ਕਿਉ ਅੱਜ ਸੱਚ ਦੇ ਮੂੰਹ ਤੇ ਦੁਨੀਆ ਥੁੱਕਦੀ |

Saturday, August 14, 2010

ਅਦਾ .... ਅਮਰਦੀਪ ਸਿੰਘਪੁਰੀਆ


ਅਦਾ ਹੁੰਦੀ ਹੈ ਦੋਸਤੋ ਚੁੱਪ ਰਹਿਣਾ ਵੀ |
ਹੱਸ-ਹੱਸ ਹਰ ਇਕ ਦੁੱਖ ਸਹਿਣਾ ਵੀ |
ਚਾਹੇ ਲੱਖਾ ਹੀ ਹੋਣ ਮੁਸੀਬਤਾ ਦੋਸਤੋ;
ਬਿਨਾ ਸ਼ੀ ਕੀਤੇ ਕੰਡਿਆ ਵਿਚ ਬਹਿਣਾ ਵੀ|
ਦੁਸ਼ਮਣਾ ਨਾਲ ਵੀ ਦੋਸਤੋ ਯਾਰੀ ਪਾਉਣੀ;
ਬੇਕਦਰਾ ਦੇ ਨਾਲ ਦੋਸਤੋ ਰਹਿਣਾ ਵੀ |
ਦੇਸ-ਕੌਮ ਲਈ ਸੀਸ ਤਲੀ ਤੇ ਧਰਨਾ;
ਹੱਸ-ਹੱਸ ਜਿੰਦਗੀ ਦੇ ਤਖਤੇ ਲਹਿਣਾ ਵੀ|
ਛੱਡ ਕੇ ਡਰ ਕਲਮ ਉਠਾਉਣਾ ਯਾਰੋ;
ਸਿੰਘਪੁਰੀਆ" ਸੱਚ ਜੁਬਾਨੋ ਕਹਿਣਾ ਵੀ|

Sunday, May 30, 2010

ਪੰਜਾਬੀ ਮੇਰੀ ਮਾਂ ਵਰਗੀ......................ਅਮਰਦੀਪ ਸਿੰਘਪੁਰੀਆ


ਪੰਜਾਬੀ ਮੇਰੀ ਮਾਂ ਵਰਗੀ ਕਦੇ ਮਾਂ ਨੀ ਘਰ ਚੌ ਕੱਢੀ ਦੀ |
ਏ. ਸੀ ਥੱਲੇ ਰਹਿ ਕੇ ਪਿੱਪਲੀ ਨੀ ਘਰ ਚੌ ਵੱਢੀ ਦੀ |
"ਸਿੰਘਪੁਰੀ" ਅੰਗਰੇਜੀ ਨੂੰ ਮੂੰਹ ਮਾਰ ਚਾਹੇ ਲੱਖ ਵਾਰ ,
ਸੱਜਣਾ ਦੇਸੀ ਦਾਰੂ ਫਿਰ ਵੀ ਆਪਾ ਤਾ ਕੱਢੀ ਦੀ |

Wednesday, May 19, 2010

ਮੇਰੀ ਤੁਰਦੀ ਫਿਰਦੀ ਲਾਸ਼ ਨੂੰ ਯਾਰਾ ਲਾਬੂ ਲਾਇਆ..............ਅਮਰਦੀਪ ਸਿੰਘਪੁਰੀਆ


ੳਏ ਅੱਖਾ ਦੇ ਵਿਚ ਰੌਸ਼ਨੀ ਸਾਰਾ ਜੱਗ ਰੌਸ਼ਨਾਇਆ|
ਅੱਜ ਸ਼ਿਖਰ ਦੁਪਹਿਰੇ ਕਿਥੌ ਚੰਨ ਚੜ ਆਇਆ |
ਦਿਲਾ ਦੇ ਵਿਚ ਫਾਸਲੇ ਤਾ ੳਮਰਾ ਦੇ ਪੈ ਗਏ ਯਾਰਾ
ਇਹ ਦਾਗ ਹਿਜਰ ਦਾ ਲੱਗਿਆ ਕਿਵੇ ਜਾੳ ਮਿਟਾਇਆ |
ਦਿਲ ਵਿਚ ਦੱਬੇ ਕੁਝ ਅਰਮਾਨ ਸੀ ਜੋ ਹੌਏ ਨਾ ਪੂਰੇ ,
ਮੇਰੀ ਤੁਰਦੀ ਫਿਰਦੀ ਲਾਸ਼ ਨੂੰ ਯਾਰਾ ਲਾਬੂ ਲਾਇਆ |
ਵਿਚ ਚੁਰਸਤੇ ਹੋ ਗਈ ਕਤਲ ਮਾਸੂਮ ਆਵਜ ,
ਸ਼ੱਚੀ ਅੱਜ ਪਾਪੀ ਨੇ ਦੋਸਤੋ ਰੱਬ ਅੱਬਰੋ ਲਾਇਆ |
ਅੱਜ ਸ਼ਾਇਰਾ ਦੀ ਕਲਮ ਵੀ ਚਕਰਾ ਵਿਚ ਪੈ ਗਈ ,
ਕਿੳ ਗੈਰਾ ਦੇ ਪਿਛੇ ਲੱਗ ਕੇ ਆਪਣਾ ਆਪ ਭੁਲਾਇਆ |
ਇਹ ਧਰਤੀ ਨਾ ਕਿਸੇ ਦੀ ਨਾ ਤੇਰੀ ਨਾ ਮੇਰੀ ਸਜਣਾ ,
"ਸ਼ਿੰਘਪੁਰੀਆ" ਫਿਰ ਕਾਸਤੋਂ ਤੂੰ ਕਹਿਰ ਮਚਾਇਆ |

ਆਖਿਰ ਉਹ ਹੀ ਭਗਵਾਨ ਨਿਕਲਿਆ.........? ਅਮਰਦੀਪ ਸਿੰਘਪੁਰੀਆ


ਜੋ ਸੀ ਇਨਸਾਨ ਸੱਜਣਾ ਵੇ ਆਖਿਰ ਉਹ ਹੀ ਭਗਵਾਨ ਨਿਕਲਿਆ |
ਨਿਕਾਬ ਪਾ ਭਗਵਾਨ ਬਣਿਆ ਜੋ ਆਖਿਰ ਉਹ ਹੀ ਸ਼ੈਤਾਨ ਨਿਕਲਿਆ |
ਵਿਖਾਵਾ ਕਰਨਾ ਛੱਡ ਦੇ ਸੱਜਣਾ ਪਉਣੇ ਭਗਵੇ ਹੁਣ ਤੂੰ ਛੱਡਦੇ ,
ਜਿਥੇ ਚਾਰ ਇੱਟਾ ਜੌੜ ਰੱਖ ਦਈਏ ਉਹੀ ਬਾਬਾ ਜੀ ਦਾ ਸਥਾਨ ਨਿਕਲਿਆ |
ਉਹ ਚੁੱਪ ਏ ਤੇ ਤੂੰ ਚੁੱਪ ਵੇਖ ਕੇ ਉਸ ਨੂੰ ਉਸ ਉਤੇ ਜੁਲਮ ਨਾ ਕਰ ,
ਸਦਾ ਈ ਚੁੱਪ ਤੌ ਬਾਅਦ ਸੱਜਣਾ ਤੇਜ ਹਨੇਰੀ ਤੇ ਤੂਫਾਨ ਨਿਕਲਿਆ |
ਗੀਤਾ, ਗਜਲਾ ਵਿਚ "ਸਿੰਘਪੁਰੀਆ" ਐਵੈ ਹੀ ਬਣਦਾ ਰਹਾ ਈਮਾਨਦਾਰ ,
ਅਜਮਾ ਕੇ ਵੇਖਿਆ ਜਦੌ ਮੈ ਤਾ "ਅਮਰਦੀਪ" ਬੜਾ ਬੇਈਮਾਨ ਨਿਕਲਿਆ |

Friday, April 2, 2010

ਜਿੰਦਗੀ ਮੌਤ ਸੇ ਵੱਤਰ........... ਅਮਰਦੀਪ ਸਿੰਘਪੁਰੀਆ


ਅਗਰ ਦਿਲ ਵੀ ਪੱਥਰ ਹੋ ਜਾਏ |
ਜਿੰਦਗੀ ਮੌਤ ਸੇ ਵੱਤਰ ਹੋ ਜਾਏ |
ਪੱਤਝੜ ਕੇ ਮੌਸਮ ਮੇ ਬਹਾਰ ਆ ਜਾਏ |
ਵਰਸ਼ਾ ਆਨੇ ਸੇ ਪਹਿਲੇ ਹੀ ਵਾੜ ਆ ਜਾਏ |
ਜਿੰਦਗੀ ਕੁਝ ਬੇਹਤਰ ਹੋ ਜਾਏ ਅਗਰ,
ਮਿਹਨਤ ਕਰਨੇ ਸ਼ੇ ਪਹਿਲੇ ਹੀ
ਪੈਸੇ ਕੀ ਬਰਸਤ ਹੋ ਜਾਏ |
ਸਿੰਘਪੁਰੀਆ ਕਰ ਕੋਈ ਕਾਮ ਐਸਾ ,
ਸਾਰੇ ਜ਼ਹਾ ਸ਼ੇ ਅਲਗ ਤੇਰਾ ਨਾਮ ਹੋ ਜਾਏ |