Tuesday, March 22, 2022

NETA BADLE NE ਨੇਤਾ ਬਦਲੇ ਨੇ ..amardeep singhpuria


 ਨੇਤਾ ਬਦਲੇ ਨੇ, ਲੋਕ ਤੇ ਉਹੀ ਨੇ।

ਕਾਲੇ ਲਾਲ ਚਿੱਟੇ, ਕੋਕ ਤੇ ਉਹੀ ਨੇ।
ਰਿਹੇ ਖਜਾਨਾ ਖਾਲੀ ਕੋਈ ਪਰਵਾਹ ਨੀ,
ਜੇਬ ਚ ਪੈਸਾ ਨਹੀ, ਸ਼ੌਕ ਤੇ ਉਹੀ ਨੇ।
ਸ਼ਾਇਦ ਦਿਨ ਬਦਲ ਜਾਣ ਆਸਾ ਨੇ ਬੜੀਆ
ਸੜਕਾਂ ਨੇ ਉਹੀ, ਚੌਕ ਤੇ ਉਹੀ ਨੇ।
ਸੱਚ ਨਹੀ ਸੁਣਦਾ ਕੋਈ ਗੱਲ ਤਾ ਹੈ ਸੱਚੀ,
ਝੂਠ ਨੂੰ ਕਿਦਾ ਡੱਕ ਲੋਗੇ, ਲੌਂਕ ਤੇ ਉਹੀ ਨੇ।
ਸਿੰਘਪੁਰੀਆ ਸ਼ਾਇਰ ਝੱਲੇ ਹੁੰਦੇ ਨੇ,
ਅੱਜ ਵੀ ਤੇ ਚੱਲ ਦੇ, ਜੋਕ ਤੇ ਉਹੀ ਨੇ।
ਚੱਲੇ  ਗਿਆ ਪਰਦੇਸੀ ਚਾਹੇ ਦੇਸ ਮੇਰਾ,
ਬਾਹਗੇ ਦੀ ਸਰਹੱਦ ਤੇ, ਰੋਕ ਤੇ ਉਹੀ ਨੇ।

                             ਅਮਰਦੀਪ ਸਿੰਘਪੁਰੀਆ
                             Amardeep singhpuria
Youtube link-

Friday, March 18, 2022

ਰੰਗ ....... ਅਮਰਦੀਪ ਸਿੰਘਪੁਰੀਆ rang.... amardeep singhpuria


 ਜਿੰਨਾ ਦੀ ਜਿੰਦਗੀ ਰੰਗ ਭਰੇ।

ਉਹੀ ਫਿਰ ਪੁੱਛਣ ਦੂਰ ਖੜੇ।

ਸਿੰਘਪੁਰੀਆ ਕੀ ਤੋ ਕੋਣ ਹੋਇਆ,

ਆਪਣੇ ਤੋ ਵੱਧ ਜਿੰਨਾ ਲਈ ਮਰੇ।

                ਅਮਰਦੀਪ ਸਿੰਘਪੁਰੀਆ
                Amardeep singhpuria