Friday, December 31, 2021

Happy new year 2022 ----amardeep singhpuria

 

ਅਲਵਿਦਾ ਬੀਤੇ ਸਾਲ ਨੂੰ ਸੁਵਾਗਤ ਆਉਣ ਵਾਲੇ ਦਾ।
ਕਰੋ ਸ਼ੁਕਰਨਾ ਦੋਵੇ ਹੱਥ ਜੋੜ ਸਭ ਦੇ ਸਾਹ ਚਲਾਉਣ ਵਾਲੇ ਦਾ।
ਸਿੰਘਪੁਰੀਆ ਸਭ ਨੂੰ ਹੀ, ਉਹ  ਖੁਸ਼ੀਆ ਖੇੜੇ ਦੇਵੇ ।
ਨਾ ਹੀ ਪਰਦੇਸੀ ਹੋਈਏ ਸੱਜਣਾ, ਜੇ ਰਿਜ਼ਕ ਨੇੜੇ ਦੇਵੇ।
ਹਾ ਸਮਾਂ ਨਾ ਰੁਕਦਾ ਚੱਲਦਾ ਚਾਲ ਮਸਤਾਨੀ ਸੱਜਣਾ।
ਨਵਾਂ ਸਾਲ ਮੁਬਾਰਕ ਹੋਵੇ ਸਲਾਮਤ ਰਹੇ ਜਿੰਦਗਾਨੀ ਸੱਜਣਾ।


                       ਅਮਰਦੀਪ ਸਿੰਘਪੁਰੀਆ

#happy_new_year_2022


Wednesday, October 20, 2021

Copyright । ਇਕ ਸੋਚ ..amardeep singhpuria


 ਨਾ ਦੁੱਧ,ਨਾ ਚੌਲ ਸੱਜਣਾ, ਖੰਡ ਪਾਉਣ ਨਾ ਮਿੱਠੀ ਖੀਰ ਹੁੰਦੀ।

Copyright ਨਾ ਸੱਜਣਾ ਦੁੱਧ ਕੋਲ,ਦੁੱਧ ਦੀ ਹੀ ਬਣੀ ਖੀਰ ਹੁੰਦੀ।
Copyright ਨਹੀ ਕਿਸੇ ਕੋਲ ਸੂਰਜ ਦੀ ਰੋਸਨੀ ਦਾ,
ਨਾ ਚੰਨ ਦੀ ਚਾਨਣੀ ਕਿਸੇ ਦੇ ਪਿਉ ਦੀ ਜਗੀਰ ਹੁੰਦੀ।
ਕਾਂ ਕੋਇਲ ਨਾਲ ਨੀ ਖਫ਼ਾ ਹੁੰਦਾ, ਚਾਹੇ ਰੰਗ ਇਕੇ ਜਿਹਾ,
ਦੁੱਧ ਤੋ ਬਣਦੀ ਲੱਸੀ ਦੇਖਣ ਨੂੰ ਇਕ, ਵੱਖਰੀ ਤਸ਼ਹੀਰ ਹੁੰਦੀ।
ਸੱਜਣਾ ਪਰਮਾਤਮਾ ਦੇ ਘਰ ਕੋਈ copyright ਹੈ ਨਹੀ ,
ਰੱਬ  ਦੇ ਘਰ ਦੀ ਖਿੱਚੀ copyright ਤਸਵੀਰ ਹੁੰਦੀ।
ਗੀਤ ਲਿਖ ਤਾ ਸਿੰਘਪੁਰੀਏ ਨੇ ਲਿਖਣ ਤੱਕ ਹੀ ਤੇਰਾ ,
ਵਾਹ-ਵਾਹ ਤੁਰ ਜਾਣ ਤੋ ਬਆਦ, ਹੀ ਸ਼ਾਇਦ ਆਖੀਰ ਹੁੰਦੀ।


                           ਅਮਰਦੀਪ ਸਿੰਘਪੁਰੀਆ

Tuesday, September 28, 2021

ASTIFA ਅਸਤੀਫ਼ਾ.........ਅਮਰਦੀਪ ਸਿੰਘਪੁਰੀਆ amardeep singhpuria


 ਅਸੀ ਅਸਤੀਫ਼ਾ ਨਹੀ ਦੇਵਾਗੇ,

ਅਸੀ ਭਗਤ ਸਿੰਘ ਵਾਂਗ ਫ਼ਾਸੀ ਚੜਾਗੇ।

ਨੌਕਰੀ ਲਈ ਲੀਡਰਾ ਮਗਰ ਨਹੀ,

ਮਿਹਨਤ ਦੀ ਰੋਟੀ ਖਾ ਲੜਾਗੇ।

ਸਿੰਘਪੁਰੀਆ ਭੁੱਖੇ ਢਿੱਡ ਕਲਮ ਨਾ ਚੱਲੇ ,

ਜੰਗਾ ਕੀ ਲੜਣੀਆ

ਅਸੀ ਹੱਕਾ ਦੇ ਆ ਰਾਖੇ ਸੱਜਣਾ ,

ਹਾ ਤਾਹੀ ਗੱਲ ਹੱਕਾ ਦੀ ਕਰਾਗੇ।

                    ਅਮਰਦੀਪ ਸਿੰਘਪੁਰੀਆ
Youtube link-

Sunday, August 29, 2021

#kisanektazindabaad ... amardeep singhpuria


 ਭਗਤ ਸਿੰਘ ਅੱਜ ਵੀ ਖੂਨ ਨਾਲ ਲੱਥ ਪੱਥ ਆ।

ਕੋਈ ਝੂਠ ਨਹੀ ਇਹ ਜਮਾ ਸੱਚ ਆ।
ਸਿੰਘਪੁਰੀਆ ਹਾਕਮ ਗੂੰਗਾ ਬੋਲਾ,
ਸੱਚ ਦੇਖੇ ਨਾ ਲੱਗੀ ਕੈਸੀ ਅੱਖ ਆ।
ਹਰ ਪਾਸੇ ਲੁੱਟ ਮੱਚੀ ਹੋਈ ਏ,
ਮਨ ਜਾ ਨਾ ਮਨ ਪਰ ਇਹੀ ਸੱਚ ਆ।

   ਅਮਰਦੀਪ ਸਿੰਘਪੁਰੀਆ

Monday, July 5, 2021

ਸਕੱਤਰ ਸਾਬ.............ਅਮਰਦੀਪ ਸਿੰਘਪੁਰੀਆ


 ਹਰ ਕੰਮ ਹਸ ਕੇ ਕਰੇ ਸਕੱਤਰ।

ਸਭ ਦਾ ਪਾਣੀ ਭਰੇ ਸਕੱਤਰ।
ਖਾਦ ਉਧਾਰੀ ਦੇ ਦਿੰਦਾ ਆ
ਬਆਦ ਚ੍ ਚਾਹੇ ਡਰੇ ਸਕੱਤਰ।
ਕਿਸੇ ਦੀ ਹਾੜੀ ਕਿਸੇ ਦੀ ਮਨਥਲੀ
ਨਾ ਤੇਰੀ ਸ਼ੈਲਰੀ ਜੁੜੇ ਸਕੱਤਰ।
ਕਦੇ ਘਨੱਈਆ,ਕਦੇ ਕਰਜਾ ਮਾਫੀ
ਕਦੇ p.m ਕਿਸਾਨ ਭਰੇ ਸਕੱਤਰ।
ਸਭ ਨੂੰ ਆਪਣੀ-ਆਪਣੀ ਪਈ ਆ
ਨਾ ਯੂਨੀਅਨ ਕੋਈ ਨਾਲ ਤੁਰੇ ਸਕੱਤਰ।
ਸਰਕਾਰ ਵੀ ਸੁਣਦੀ ਨਾ ਹੀ ਕੋਈ
ਪਿੰਡ-ਪਿੰਡ ਨਾਲ ਚਾਹੇ ਜੁੜੇ ਸਕੱਤਰ
ਜੇ ਸਮੇ ਤੇ ਕਰਜਾ ਮੌੜੋ ਆਖੇ
ਤਾ ਸਭ ਨੂੰ ਲੱਗਣ ਬੁਰੇ ਸਕੱਤਰ
ਸਿੰਘਪੁਰੀ ਸੱਚ ਲਿੱਖ ਨਾ ਬਹੁਤਾ
ਸੰਭਲ-ਸੰਭਲ ਕੇ ਤਾਹੀ ਤੁਰੇ ਸਕੱਤਰ।

               ਅਮਰਦੀਪ ਸਿੰਘਪੁਰੀਆ

Friday, July 2, 2021

ਹਾਏ ! ਬਿਜਲੀ ........ਅਮਰਦੀਪ ਸਿੰਘਪੁਰੀਆ


ਬਿਜਲੀ ਦੇ ਤਾ ਲਾਉਦੇ ਯਾਰੋ ਕੱਟ ਲੰਬੇਰੇ,

ਐਪਰ ਬਿਲਾ ਦੇ ਸੱਚੀ ਘਰ ਢੇਰ ਬਥੇਰੇ।

ਹਾਏ ਉਏ ਗਰਮੀ ਦੇ ਵਿਚ ਮਰਦੇ ਜਾਈਏ,
ਨਾਲੇ ਪੱਖੇ ਵੱਲ ਮੈ ਕਿਹਾ ਵੇਖੀ ਜਾਈਏ
ਯਾਰੋ ਨਿੱਤ ਹੀ ਨਵਾ ਇਥੇ ਕੋਈ ਫਾਲਟ ਪੈਂਦਾ,
ਸੱਚ ਆਖਾ ਮੈ  ਲੋਕਾ ਦੀ ਇਹ ਜਾਨ ਲੈ ਲੈਦਾ।
ਹਾਏ ਉਏ ਪਸੀਨਾ ਪੈਰਾ ਤੱਕ ਚੋਈ ਜਾਦਾ,
ਮੈ ਕਿਹਾ ਦਿਲ ਵਿਚ ਕੁਝ-ਕੁਝ ਹੋਈ ਜਾਦਾ।
ਪੀਣਾ ਕਿਥੋ ਹੈ ਯਾਰੋ ਮੈ ਕਿਹਾ ਲੋਕਾ ਠੰਡਾ ਪਾਣੀ,
ਫਰਿਜ ਚ੍ ੳਬਾਲੇ ਖਾਦਾ ਪਾਣੀ ਝੂਠ ਨਾ ਜਾਣੀ।
ਦੋ ਦਿਨ ਹੋ ਗਏ ਯਾਰੋ ਬਿਜਲੀ ਨਹੀ ਆਈ।
ਸ਼ਿਕਾਇਤ ਦਰਜ ਜਦੋ ਮੈ ਜਾ ਕੇ ਕਰਵਾਈ
ਕਹਿਦੇ ਭਰਾ ਜੀ ਦੋ ਦਿਨ ਕਰ ਲੳ ਵੇਟ,
ਫਾਲਟ ਪੈ ਗਿਆ ਬਿਜਲੀ ਆਉ ਦੋ ਦਿਨ ਲੇਟ।
ਹਾਏ ਇੰਗਲਿਸ ਨੇ ਤਾ ਮੈਨੂੰ ਪਾਇਆ ਜੱਬ,
ਮੈ ਤਾ ਹੋ ਗਿਆ ਯਾਰੋ ਸੀ ਵੇਟ ਦੇ ਥੱਲੇ ਦੱਬ।
ਮੈ ਤਾ ਕਲੱਬ ਵਿਚ ਜਾ ਕਰਦਾ ਰਿਹਾ ਵੇਟ,
ਸੱਚੀ ਮੈ ਨਹੀ ਕੀਤੀ ਯਾਰੋ ਬਿਜਲੀ ਦੀ ਵੇਟ,
ਪਤਾ ਹੁੰਦਾ ਜੇ ਵੇਟ ਦਾ  ਮਤਲਬ ੳਡੀਕ ਹੁੰਦਾ,
ਤਾ ਮੈ ਨਾ ਵੇਟ ਕਰ-ਕਰ ਅੱਜ ਭਾਈ ਵੀਕ ਹੁੰਦਾ।
ਹਾਏ ਇਕ ਦਿਨ ਯਾਰੋ ਨਵਾ ਹੀ ਪੰਗਾ ਪੈ ਗਿਆ,
ਖੰਭੇ ਚ੍ ਆ ਗਿਆ ਕਰੰਟ ਮੈ ਨਾਲ ਜੁੜਿਆ ਰੈ ਗਿਆ।
ਲੋਕੀ ਕਹਿੰਦੇ ਕਰੰਟ ਲੱਗਾ ਦੁੱਧ ਪਿਲਾਉ,
ਮੈ ਕਿਹਾ ਬਿਜਲੀ ਆਈ ਪਹਿਲਾ ਮੋਟਰ ਚਲਾਉ
ਹਾਏ! ਬਿਜਲੀ ਤੂੰ ਸੱਚੀ ਹੋ ਗਈਏ ਲੇਟ,
ਸਿੰਘਪੁਰੀਏ ਤੋ ਹੁਣ ਹੁੰਦੀ ਨਹੀ ਤੇਰੀ ਵੇਟ।
ਅਮਰਦੀਪ ਤੋ ਹੁਣ ਉਠਿਆ ਨਹੀ ਜਾਦਾ,
ਬਿਜਲੀ ਆਵੇ ਭੱਜ ਪੱਖੇ ਥੱਲੇ ਬੈਠ ਜਾਦਾ।


                       ਅਮਰਦੀਪ ਸਿੰਘਪੁਰੀਆ

Tuesday, June 22, 2021

pyar aaj kal da .......amardeep singhpuria


 ਛੱਡ ਇਮਾਨਦਾਰੀ ਹੁਣ ਠੱਗ ਬਣਜਾ।

ਕਰੀ ਕੁਝ ਵੱਖਰਾ ਤੂੰ ਅਲੱਗ ਬਣਜਾ।

ਕਦਰ ਬੰਦੇ ਦੀ ਨਹੀ , ਮੂਰਤਾ ਦੀ ਪੈਦੀ,

ਜਾ ਫਿਰ ਹੁਣ ਸੋਹਣਿਆ ਤੂੰ ਰੱਬ ਬਣਜਾ।

ਦਿਲ ਦੀ ਨਾ ਸੁਣਦਾ ਪਿਆਰ ਅੱਜ ਕੱਲ ਦਾ,

ਬਣ ਜਾ ਤੂੰ ਮੁੰਦਰੀ ਜਾ   ਨੱਗ ਬਣਜਾ।

ਸਿੰਘਪੁਰੀ ਆਪਣਾ ਮੁਨਾਫ਼ਾ ਲੋਕ ਵੇਖਦੇ,

ਭੇਡਾ ਵਾਲਾ ਚਾਹੇ ਹੁਣ ਵੱਗ ਬਣਜਾ।

                        ਅਮਰਦੀਪ ਸਿੰਘਪੁਰੀਆ

Wednesday, May 5, 2021

ਗੈਰ ਜਰੂਰੀ ਕੰਮ.......ਅਮਰਦੀਪ ਸਿੰਘਪੁਰੀਆ


 ਗਲੀਆ ਸਭ  ਬਜ਼ਾਰ ਬੰਦ ਨੇ, ਫਿਰਦਾ ਬਹਾਰ ਕੋਰੋਨਾ।

ਹਾ ਬੱਚ ਲੋ ਜਿੰਨਾ  ਬੱਚ ਸਕਦੇ ਆ, ਮਾੜੀ ਮਾਰ ਕੋਰੋਨਾ।

ਗਰੀਬਾ ਨੂੰ ਹੀ ਤੰਗ ਕਰਦਾ ਏ, ਲੀਡਰਾ ਵਾਲੇ ਲੱਛਣ,

ਸਕੂਲ ਕਾਲਜ ਤਾ ਭੱਜ-ਭੱਜ ਬੜਦਾ, ਨਾ ਠੇਕੇ ਬਾਰ ਕੋਰੋਨਾ।

ਦੇਣਾ ਆਪਾ ਕੁਝ ਨਹੀ, ਉਝ ਘਰੋ ਨਾ ਨਿਕਲੋ ਬਹਾਰ,

ਹੁਣ ਬਿਜਲੀ ਦਾ ਬਿਲ ਵੀ ਆਪੇ, ਜਾ ਦੇਵੇ ਤਾਰ ਕੋਰੋਨਾ।

ਗੈਰ ਜਰੂਰੀ ਕੰਮ ਵੀ ਹੋ ਗਏ, ਰੋਟੀ ਕਿਥੋ  ਖਾਂਈਏ,

ਵਿਚ ਰੈਲੀਆ ਖੌਰੇ ਕਿੳ, ਹੋ ਜਾਦਾ ਬੀਮਾਰ ਕੋਰੋਨਾ।

ਸਿੰਘਪੁਰੀਆ ਰੱਬ ਹੀ ਰਾਖਾ,ਵਾਇਰਸ ਹੋਇਆ ਅਡਵਾਸ,

ਮਾਸਕ ਲਾ ਕੇ ਪੜ ਦੇ ਰਚਨਾ, ਬੜਾ ਹੁਸਿਆਰ ਕੋਰੋਨਾ।

                             ਅਮਰਦੀਪ ਸਿੰਘਪੁਰੀਆ

Sunday, April 25, 2021

ਆਕਸੀਜਨ ਤਾ ਬਹਾਨਾ .........ਅਮਰਦੀਪ ਸਿੰਘਪੁਰੀਆ


 ਮਰ ਰਹੇ ਨੇ ਲੋਕ ਕੋਈ ਸਾਹ ਹੀ ਉਧਾਰ ਦੇ ਦੇਵੇ।

ਡਿਜੀਟਲ ਇੰਡੀਆ ਮਨ ਕੀ ਬਾਤ ਹੀ ਕੋਈ ਕਹਿ ਦੇਵੇ।

ਉਂਝ ਵੀ ਰੋਜ ਮਰਦੇ ਘੁੱਟ-ਘੁੱਟ, ਆਕਸੀਜਨ ਤਾ ਬਹਾਨਾ,

ਹਾ ਦਿਸੇ ਤਾ ਮੀਡੀਆ ਨੂੰ ਕੋਈ ਸੱਚ ਹੀ ਤਾ ਕਹਿ ਦੇਵੇ।

ਜੋ ਸਾਹ ਨਾ ਦੇ ਸਕੇ ਉਹ ਰੋਜਗਾਰ ਸਵਾਂ ਦੇਣਗੇ,

ਬੋਲਿਆ ਆ ਸੱਚ ਸਿੰਘਪੁਰੀ ਕੋਈ ਫ਼ਾਸੀ ਹੀ ਦੇ ਦੇਵੇ।

ਅਸੀ ਦਾਅਵੇ ਕੀ ਕਰਨੇ ਆ ਹੱਕ ਉਹਨਾ ਕੋਲ ਸਾਡੇ,

ਬੋਲਣਾ ਆ ਹੱਕ ਸਾਡਾ , ਕੋਈ ਇਹ ਹੱਕ ਹੀ ਲੇ ਦੇਵੇ।


                         Amardeep singhpuria

Tuesday, April 6, 2021

Punjab Roadways Punbus 🔥ਬੀਬੀਆ ਫਰੀ🔥.....ਅਮਰਦੀਪ ਸਿੰਘਪੁਰੀਆ


 ਮੁੱਖ ਤੇ ਮਾਸਕ ਪਾ ਬੀਬੀਆ ।

ਬੱਸ ਵਿਚ ਪਾਉਦੀਆ ਗਾਹ ਬੀਬੀਆ।
ਬੰਦਾ ਕੋਈ ਚੜਣ ਨੀ ਦੇਣਾ,
ਫੱੜ ਕੇ ਦੇਣ ਲਾ ਬੀਬੀਆ।
ਸੀ ਪਹਿਲਾ ਹੀ ਘਾਟੇ ਵਿਚ ਸੱਜਣਾ,
ਘਾਟਾ ਹੋਰ ਹੁਣ ਪਾ ਬੀਬੀਆ।
ਬੰਦੇ ਵੀ ਕਈ ਬੁਰਕਾ ਪਾ ਕੇ,
ਕਿਰਾਇਆ ਲੈਦੇ ਬਚਾ ਬੀਬੀਆ।
ਘਰ ਦੇ ਵਿਚ ਹੁਣ ਪੈਰ ਨਾ ਟਿਕਦੇ
ਹਾ ਗੇੜੀ ਗੁੜੀ ਲਾ ਬੀਬੀਆ।
ਸਿੰਘਪੁਰੀਆ ਤੇਰੇ ਕੀ ਕਹਿਣੇ ਆ
ਨਵਾ ਤਰੰਨੁਮ ਗਾ ਬੀਬੀਆ।

                      Amardeep singhpuria




ਨੋਟ-😷ਇਹ ਇਕ ਵਿਅੰਗ ਹੈ ਕੋਈ ਬੀਬੀ ਗੁੱਸਾ ਨਾ ਕਰੇ ਤੇ ਕੈਪਟਨ ਜੀ ਤੁਸੀ ਵੀ 

Wednesday, March 3, 2021

ਚੰਗੇ ਦਿਨ .........amardeep singhpuria


 ਨਾ ਗਜ਼ਲ ਵਿਚ ਲਿਖੀ ਨਾ ਗੀਤ ਵਿਚ ਲਿਖੀ।

ਨਵਾ ਕੁਝ ਨਾ ਲਿਖੀ ਉਹੀ ਪੁਰਾਣੀ ਰੀਤ ਵਿਚ ਲਿਖੀ।

ਹੰਝੂ ਮੇਰੇ ਨਾ ਵੇਖ ਪਾਏ ੳਹ ਪਾਣੀ ਆਖ ਤੁਰਗੇ,

ਹੁਣ ਰੋਣਾ ਆਪਣਾ ਵੀ ਸੱਜਣਾ ਸੰਗੀਤ ਵਿਚ ਲਿਖੀ।

ਚੰਗੇ ਦਿਨ ਆਉਣਗੇ ਸੋਚਦੇ ਹੀ ਰਹਿ ਗਏ ਅਸੀ,

ਹੁਣ ਕਿੰਝ ਲਿਖ ਦੇਵਾ ਜੋ ਨੀ ਅਤੀਤ ਵਿਚ ਲਿਖੀ।

ਅਮਰਦੀਪ ਤੂੰ ਸ਼ਾਇਰ ਹੈ ਕੋਈ ਝੱਲਾ ਨਹੀ ,

ਕੁਝ ਵੀ ਲਿਖੀ ਨਾ ੳਸ ਦੀ ਤੂੰ ਪ੍ਰੀਤ ਵਿਚ ਲਿਖੀ।


                      ਅਮਰਦੀਪ ਸਿੰਘਪੁਰੀਆ

Thursday, January 21, 2021

ਕਾਨੂੰਨ ਦੇ ਰੱਖਵਾਲੇ........ਅਮਰਦੀਪ ਸਿੰਘਪੁਰੀਆ


ਕੀ ਸਮਾ ਆ ਗਿਆ ਸੱਚ ਨੂੰ ਵੀ ਹੁਣ ਗੁਵਾਹਾ ਦੀ ਲੋੜ ਪੈਦੀ।

ਸੱਚ ਸਾਬਤ ਕਰਨ ਲਈ ਸੱਜਣਾ ਹੁਣ ਗੁਨਾਹਾ ਦੀ ਲੋੜ ਪੈਦੀ।

ਸਿੰਘਪੁਰੀਆ ਕਾਨੂੰਨ ਦੇ ਰੱਖਵਾਲੇ ਮਸੀਹਾ ਬਣ ਬੈਠੇ ਕਿੳ,

ਸਿੱਧੇ ਰਾਹਾ ਦੀ ਨਾ ਹੁਣ, ਕਿੳ ਢੇਡੇ ਰਾਹਾ ਦੀ ਲੋੜ ਪੈਦੀ। 

                           ਅਮਰਦੀਪ ਸਿੰਘਪੁਰੀਆ