Sunday, November 1, 2020

ੳਹ ਕਿੰਝ ਗੈਰ ਸੀ..........ਅਮਰਦੀਪ ਸਿੰਘਪੁਰੀਆ

 

ਆਪਣਿਆ ਨੇ ਅੱਖੀਆ ਚ੍ ਪਾਣੀ ਖਾਰਾ ਦਿੱਤਾ।
ੳਹ ਕਿੰਝ ਗੈਰ ਸੀ ਜਿਹਨਾ ਨੇ ਸਹਾਰਾ ਦਿੱਤਾ।
ਮੈ ਤੇ ਡੁੱਬ ਚੱਲਾ ਸੀ ਇਸ਼ਕੇ ਦੇ ਸ਼ਗਰਾ ਚ੍,
ਸੁਣਿਆ ੳਹ ਪੱਥਰ ਸੀ ਜਿਨਾ ਕਿਨਾਰਾ ਦਿੱਤਾ।
ਤੇਰੇ ਤੇ ਤੇ ਸਾਨੂੰ ਏਨੀ ਵੀ ਉਮੀਦ ਨਹੀ ਸੀ,
ਸ਼ੁਕਰ ਏ ਤੇਰਾ ਸੱਜਣਾ ਤੂੰ ਸਾਨੂੰ ਲਾਰਾ ਦਿੱਤਾ।
ਉਹਨਾ ਨੇ ਤਾ ਮੇਰੀ ਕੱਖਾ ਦੀ ਕੁਲੀ ਵੀ ਸਾੜਤੀ,
ੳਹ ਤਾ ਰੱਬ ਏ ਜਿੰਨੇ ਮੈਨੂੰ ਹਜ਼ਾਰਾ ਦਿੱਤਾ।
ਅਮਰਦੀਪ ਸ਼ੇਅਰ ਤੇਰੇ ਕਈਆ ਨੂੰ ਚੁੰਬ ਦੇ,
ਤੂੰ ਸੱਚ ਦਿੱਤਾ ਕੀ ਕੱਢਿਆ ਦਾ ਪਟਾਰਾ ਦਿੱਤਾ।

                                ਅਮਰਦੀਪ ਸਿੰਘਪੁਰੀਆ

Video link-https://youtu.be/ymM4VjXn2_M