Sunday, December 23, 2018

ਨਿੱਕੀਆ ਜਿੰਦਾ ਵੱਡੇ ਸਾਕੇ ...............ਅਮਰਦੀਪ ਸਿੰਘਪੁਰੀਆ

ਅੱਜ ਆਖੇ ਰੋ-ਰੋ ਕੇ ਧਰਤ ਅਸਮਾਨਾ ਨੂੰ ।
ਯਾਰੋ ਸਾਗਰ,ਪਰਬਤ ਅਤੇ ਮੈਦਾਨਾ ਨੂੰ।
ਓਏ ਸੱਚੀ ਕੈਸੀ ਹੋ ਗਈਏ ਅੱਜ ਅਣਹੋਣੀ,
ੳਏ ਯਾਰੋ ਪੁਛਣ ਸ਼ਾਤ ਹਵਾਵਾ ਤੂਫਾਨਾ ਨੂੰ ।
ਕਿੰਝ ਨੀਹਾ ਵਿਚ ਚਿਣ ਦਿੱਤਾ ਮਰ ਜਾਣਿਆ ਨੇ,
ਨਿੱਕੀਆ-ਨਿੱਕੀਆ ਫੁੱਲਾ ਨਾਲੋ ਕੋਮਲ ਜਾਨਾ ਨੂੰ।
ਹਵਾਵਾ ਵੀ ਸੱਚੀ ਰੋ-ਰੋ ਨੇ ਅੱਜ ਲੰਘਦੀਆ,
ਦੱਬ ਦਿਲ ਵਿਚ ਆਪਣੇ ਸਭ ਅਰਮਾਨਾ ਨੂੰ।
ਨੀਹਾ ਵਿਚ ਖੜੇ ਯਾਰੋ ਫ਼ਤਹਿ ਬਲਾੳਦੇ ਨੇ,
ਛੋਟੇ-ਛੋਟੇ ਬਾਲ ਨੇ ਅੱਜ ਭਾਰੂ ਬੇਈਮਾਨਾ ਨੂੰ
ਜਦੋ ਆਪਣੇ ਹੀ ਹੋ ਜਾਦੇ ਨਮਕ ਹਰਾਮ ਗੰਗੂ,
ਚੰਦ ਕੁ ਮੋਹਰਾ ਲਈ ਵੇਚ ਦਿੰਦੇ ਈਮਾਨਾ ਨੂੰ।
"ਸਿੰਘਪੁਰੀਆ" ਸਹੀਦੀ ਪਾ ਜਾਦੇ ਹੱਸ-ਹੱਸ ਯੋਧੇ,
ਜਦੋ ਦੇਸ ਕੌਮ ਲਈ ਚੁੱਕਦੇ ਕਿਰਪਾਨਾ ਨੂੰ।

                          ਅਮਰਦੀਪ ਸਿੰਘਪੁਰੀਆ

Sunday, November 18, 2018

ਮਜਨੂੰ ,ਰਾਂਝੇ ਚਾਹੇ ਹੀਰ ਵੀ ਤੁਰਗੀ.................ਅਮਰਦੀਪ ਸਿੰਘਪੁਰੀਆ

ਹੁਣ ਸ਼ਮਾ ਤੇ ਨਹੀ ਡਿਗਦੇ ਪਰਵਾਨੇ।
ਨਾ ਹੀ ਹੁਣ ਪਹਿਲਾ ਵਰਗੇ ਯਾਰਾਨੇ।
ਸੱਜਾ ਖੱਬਾ ਅੱਜ ਹੋਇਆ ਬਰਾਬਰ ,
ਲਾੳਣ ਨੂੰ ਨਾ ਹੁਣ ਰਹੇ ਘੱਟ ਬਹਾਨੇ।
ਦਿਲ ਤਾ ਸੱਖਣਾ ਪਿਆਰ  ਦੇ ਵਾਂਝੋ,
ਵੇ ਪੈਸੇ ਦੇ ਨਾਲ ਚਾਹੇ ਭਰੇ ਨੇ ਖਾਨੇ।
ਮਜਨੂੰ , ਰਾਂਝੇ ਚਾਹੇ ਹੀਰ ਵੀ ਤੁਰ ਗੀ,
ਹਰ ਮੋੜ ਤੇ ਮਿਲਦੇ ਅੱਜ ਵੀ ਦੀਵਾਨੇ।
ਵੇ ਇਥੇ ਹੀ ਹੈ ਬਾਬਾ ਨਾਨਕ ਸੱਜਣਾ,
ਇਥੇ ਹੀ ਫਿਰਦਾ ਸੱਜਣ ਠੱਗ ਰਕਾਨੇ।
ਵੇ ਸਿੱਧੇ ਕੱਦ ਸੀ ਜਰਾ ਦੱਸ ਕੇ ਜਾਈ,
ਆਖੇ ਅਮਰਦੀਪ ਆਏ ਉਲਟ ਜਮਾਨੇ।
ਸਭ ਨੇ ਆਪਣੇ ਸਭ ਨੇ ਵੈਰੀ ਸੱਜਣਾ,
ਫਿਰ ਕਿੳ ਲੱਭ ਦਾ ਆਪਣੇ ਬੇਗਾਨੇ।
                         ਅਮਰਦੀਪ ਸਿੰਘਪੁਰੀਆ

Thursday, July 26, 2018

ਪਿਆਰ ਦੇ ਰਸਤੇ....................ਅਮਰਦੀਪ ਸਿੰਘਪੁਰੀਆ

ਪਿਆਰ ਦੇ ਰਸਤੇ ਟੇਡੇ ਮੇਡੇ।

ਜੋ ਵੀ ਟੱਕਰੇ ਦਿਲ ਨਾਲ ਖੇਡੇ।

ਜੀਣ ਮਰਨ ਦੇ ਅਮਰ ਵੇ ਵਆਦੇ,

ਕਰ ਸੂ- ਮੰਤਰ ਹੋਏ ਛੇਲੇਡੇ ।
 
            ਅਮਰਦੀਪ ਸਿੰਘਪੁਰੀਆ

ਇਲਜਾਮ............. ਅਮਰਦੀਪ ਸਿੰਘਪੁਰੀਆ


ਹਾਏ ਮੈ ਤੇ ਦਰਦ ਲਿਖ- ਲਿਖ ਮਰ ਜਾਣਾ।
ਜਾਦੇ ਜਾਦੇ ਇਕ ਇਲਜਾਮ ਤੇਰੇ ਸਿਰ ਧਰ ਜਾਣਾ।
ਸਿੰਘਪੁਰੀਆ ਨਾ ਹੋ ਇਸ਼ਕ ਚੵ ਝੱਲਾ ਤੂੰ,
ਇਹ ਸੋਹਣੀ ਨਹੀ ਜਿਸ ਨੇ ਕੱਚਿਆ ਤੇ ਵੀ ਤਰ ਜਾਣਾ।


                                      ਅਮਰਦੀਪ ਸਿੰਘਪੁਰੀਆ

                

ਸ਼ਾਇਰ ਜੱਟ ...............ਅਮਰਦੀਪ ਸਿੰਘਪੁਰੀਆ


Thursday, June 28, 2018

ਚਿੱਟਾ (ਸਮੇ ਦਾ ਸੱਚ)...................ਅਮਰਦੀਪ ਸਿੰਘਪੁਰੀਆ

ਚਿੱਟਾ ਸ਼ਾਤੀ ਦਾ ਪ੍ਤੀਕ ਹੁੰਦਾ,
ਤੇ ਚਿੱਟਾ ਕਫ਼ਨ ਵੀ ਹੁੰਦਾ,
ਚਿੱਟਾ ਲੀਡਰ ਵੀ ਪਾਉਦੇ,
ਚਿੱਟੇ ਤੇ ਦ਼ਾਗ ਲਗਾ ਸਾਫ਼ ਨੀ ਹੁੰਦਾ,
ਪਰ ਇਹ ਪਤਾ ਨੀ ਕਿਵੇ ਸਾਫ਼ ਕਰ ਲੈਦੇ,
ਉਸ ਚਿੱਟੇ ਦੇ ਸਿਰ ਤੇ ਫਿਰ ਚੋਣਾ ਚੵ ਖੜ ਲੈਦੇ
ਚਿੱਟਾ ਇਕਲੀ ਸਮੈਕ ਨੂੰ ਨੀ ਕਹਿੰਦੇ,
ਪੜ ਲਿਖ ਕੇ ਬੇਰੁਜਗਾਰੀ ਹੱਥੋ ਤੰਗ ਆਏ,
ਭਗਤ ਸਿੰਘ ਦੇ ਵਾਰਸਾ ਦੀ,
ਦਾਹੜੀ ਦਾ ਚਿੱਟਾ ਵਾਲ ਵੀ ਹੋ ਸਕਦਾ
ਜੋ ੳਸ ਨੂੰ ਮਜਬੂਰ ਕਰਦਾ ਸਿਸਟਮ ਨੂੰ ਬਦਲਣ ਨੂੰ,
ਪਰ ੳਹ ਆਪਣੇ ਕਿਰਤੀ ਬਾਪੂ ਦੇ,
ਚਿੱਟੇ ਕੁੜਤੇ ਤੇ ਲਗੇ ਦ਼ਾਗ ਸਾਫ਼ ਕਰਨੇ ਚਹੁਦਾ
ਤੇ ਪੁਛ ਦਾ ਆਪਣੀ ਮਾਂ ਨੂੰ,
ਕੀ ਸਾਡੇ ਚਿੱਟੇ ਤੇ ਲਗਾ ਦ਼ਾਗ,
ਕਿੳ ਨੀ ਮਿੱਟ ਦਾ
ਇਹ ੳਹ ਫ਼ਿਲਮਾ ਵਾਲਾ ਜੱਟ ਨੀ,
ਕਿਰਤੀ ਆ..........
ਦੋ ਵਕਤ ਦਾ ਚਿੱਟਾ ਆਟਾ ਮਸ਼ਾ ਜੁੜਦਾ,
ਤੇ ਚਿੱਟਾ ਇਹ ਪਤਾ ਨਹੀ ਕੀ ਸ਼ੈਹ ਆ
ਤੇ ਇਕ ਗੱਲ ਹੋਰ
ਪਰ ਪਤਾ ਨੀ ਕਿੳ ਲਗਦਾ,
ਕੀ ਅੱਜ਼  ਕੁਝ ਗਲਤ ਲਿਖ ਤਾ
ਐਵੇ ਇਕਲਾ-ਇਕਲਾ ਅੱਖਰ ਸਿੰਘਪੁਰੀਆ
ਸਿਆਸਤ ਨਾ ਭਰ ਲਿਖ ਤਾ ।


ਪਰ ਪਤਾ ਨੀ ਕਿੳ ਲਗਦਾ,
ਕੀ ਅੱਜ਼  ਕੁਝ ਗਲਤ ਲਿਖ ਤਾ
ਪਰ ਪਤਾ ਨੀ ਕਿੳ ਲਗਦਾ,
ਕੀ ਅੱਜ਼  ਕੁਝ ਗਲਤ ਲਿਖ ਤਾ


                         ਅਮਰਦੀਪ ਸਿੰਘਪੁਰੀਆ

Sunday, June 24, 2018

ਹਾਸੇ ਮੁੱਲ ਲੈ ਕੇ......................ਅਮਰਦੀਪ ਸਿੰਘਪੁਰੀਆ


ਹਾਏ ਕੁਝ ਇਸ ਤਰਾ ਦੇ ਰਾਹਾ ਤੋ ਅਸੀ ਲੰਘੇ ਆ।
ਪੱਕੇ ਰਾਹੀ ਚੁੰਬੇ ਪੈਰਾ ਵਿਚ ਜੋ ੳੱਗੇ ਕੰਢੇ ਆ।
ਦੁੱਖ ਨੂੰ ਬੁੱਕਲ ਵਿਚ ਲਿਆ ਜੋ ਵੀ ਦੇ ਗਿਆ ਆਪਣਾ,
ਹਾਸੇ ਮੁੱਲ ਲੈ ਕੇ ਉਂਝ ਅਸੀ ਗੈਰਾ ਨੂੰ ਵੀ ਵੰਡੇ ਆ ।
ਲੋਕ ਕਹਿੰਦੇ ਆ ਕੀ ਹੱਕ ਸੱਚ ਦੀ ਹੀ ਜਿੱਤ ਹੁੰਦੀ,
ਜਿੱਤ ਹੋਵੇ ਪਤਾ ਚੱਲੇ ਅਸੀ ਮੰਦੇ ਕੀ ਚੰਗੇ ਆ।
ਸਿੰਘਪੁਰੀਆ ਤੇਰੇ ਕਾਤਲਾ ਵਿਚ ਤੇਰਾ ਵੀ ਨਾ ਆਉ,
ਰੱਬ ਦੇ ਘਰ ਤੋ ਤੇਰੇ ਘਰ ਤੱਕ ਪੰਗੇ ਹੀ ਪੰਗੇ ਆ।



                                 ਅਮਰਦੀਪ ਸਿੰਘਪੁਰੀਆ

Sunday, June 17, 2018

ਬਾਪੂ ਤਦ ਵੀ ਨਾਲ ਸੀ........... ........ ਅਮਰਦੀਪ ਸਿੰਘਪੁਰੀਆ

ਜੱਦ ਮੈ ਜਹਾਜ ਚੜ ਨੋਟ ਕਮਾਉਣ ਲਈ ਪੵਦੇਸੀ ਹੋਇਆ ਬਾਪੂ ਤੱਦ ਵੀ ਨਾਲ ਸੀ।
ਜੱਦ ਮੈ ਮੌੜਾ ਤੇ ਡਾਂਗ ਖੜਕਾਉਦਾ ਕਲ਼ੇਸੀ ਹੋਇਆ ਬਾਪੂ ਤੱਦ ਵੀ ਨਾਲ ਸੀ।
ਉਝ ਤੇ ਪੱਥਰ ਦਿਲ ਲਗਦਾ ਵੇਖਣ ਨੂੰ ਪਰ ਵਾਲਾ ਜਿਆਦਾ ਮੋਹ ਕਰਦਾ ਚੰਦਰਾ ,
ਫਸ਼ਟ ਸਮੈਸਟਰ ਜਦ supply ਦਾ ਸਿਰ ਬੋਝ ਫਿਰ ਸੀ ਹੋਇਆ ਬਾਪੂ ਤੱਦ ਵੀ ਨਾਲ ਸੀ।
ਫਿਰ ਕਾਲਜ ਟਾਇਮ ਆਇਆ ਗੇੜੇ ਤੇ ਗੇੜਾ ਲਾਇਆ ਇਕ ਚੰਦਰੀ ਨਾ ਦਿਲ ਸੀ ਲਾਇਆ,
 ਜਦ ੳਹ ਚੰਦਰੀ ਨੇ ਦਿਲ ਤੌੜ ਕੇ ਹੱਥ ਫੜਿਆ ਸੀ ਰੋਇਆ ਬਾਪੂ ਤਦ ਵੀ ਨਾਲ ਸੀ।

ਤੇ ਹੁਣ ...................

 ਟਾਇਮ ਬਦਲਿਆ  ਅੱਜ ਪੵਦੇਸ਼ਾ ਵਿਚ ਟਰੱਕ ਚਲਦੇ ਯਾਰਾ ਦੇ ਤੇ ਬਾਪੂ ਇਕੱਲਾ।
ਪੰਝੀ ਕਿਲੇ ਬੰਗਲੇ ਵਰਗੇ ਘਰ ਆ ਦੇਖ ਸਰਦਾਰਾ ਦੇ ਤੇ ਬਾਪੂ ਇਕੱਲਾ।
ਤੇਰੇ ਵੇਲ ਪੁਣੇ ਤੇ ਲੱਖਾ ਖਰਚੇ ਸੀ ਤੈਨੂੰ ਤੱਤੀ ਵਾ ਨਾ ਲੱਗਣ ਦਿੱਤੀ,
ਅੱਜ ਬਾਪੂ ਦੀ ਬੀਮਾਰੀ ਤੇ ਲੱਗਦੇ ਚੁੰਬਦੇ ਖਰਚ ਹਜਾਰਾ ਦੇ ਤੇ ਬਾਪੂ ਇਕੱਲਾ।
ਲੀਡਰੀ ਵਿਚ ਵੀ ਪੈਰ ਤੂੰ ਧਰਦਾ ਘਰ-ਘਰ ਜਾ ਕੇ ਦੁੱਖ ਸੁੱਖ ਸੁਣਦਾ ਏ ਉਝ,
ਟਾਇਮ ਨੀ ਬਾਪੂ ਦੀ ਗੱਲ ਸੁਣਨੇ ਦਾ ਦੁੱਖ ਸੁਣੇ ਹਜਾਰਾ ਦੇ ਤੇ ਬਾਪੂ ਇਕੱਲਾ।
 ਬਾਪੂ ਤਦ ਵੀ ਨਾਲ ਸੀ।
 ਬਾਪੂ ਤਦ ਵੀ ਨਾਲ ਸੀ।


                             ਅਮਰਦੀਪ ਸਿੰਘਪੁਰੀਆ

Saturday, June 16, 2018

ਸ਼ਾਇਰ ਜੱਟ..........ਅਮਰਦੀਪ ਸਿੰਘਪੁਰੀਆ


ਗੀਤ ਬਣ ਕੇ ਇਕ ਦਿਨ ਮੇਰੀ ਕਲਮ ਕਾਗਜ ਨੂੰ ਰੋਣ ਲਾ ਗਈ।
ਮੇਰੇ ਮਰ ਚੁੱਕੇ ਹਰਫਾ ਨੂੰ ੳਹ ਫਿਰ ਤੋ ਕਿੳ ਜਿਉਣ ਲਾ ਗਈ।
ਸਿੰਘਪੁਰੀਆ ਜਮਾਨਾ ਕਮਲਿਆ ਦਾ ਏ ਅਕਲ ਨਾ ਵਰਤ ,
ਇਕ ਝੱਲੀ ਜਿਹੀ ਆਈ ਜਿੰਦਗੀ ਚ੍ ਸ਼ਾਇਰ ਜੱਟ ਨੂੰ ਗਾੳਣ ਲਾ ਗਈ।

                          
                                     

ਅਮਰਦੀਪ ਸਿੰਘਪੁਰੀਆ

                                                         

Saturday, June 9, 2018

poster-ਅਮਰਦੀਪ ਸਿੰਘਪੁਰੀਆ


ਇਹ ਦੁਨੀਆ ਚਲਾਕਾ ਦੀ ............ਅਮਰਦੀਪ ਸਿੰਘਪੁਰੀਆ


ੳਹ ਕਿਸੇ ਨਾਲ ਮਜਾਕ ਨਹੀ ਕਰਦੇ ਜਿਨਾ ਦੀ ਜਿੰਦਗੀ ਮਜ਼ਾਕ ਬਣ ਜਾਦੀ।
ਇਹ  ਦੁਨੀਆ  ਚਲਾਕਾ  ਦੀ ਜੇ ਰੂਹ  ਮੇਰੀ  ਵੀ ਚਲਾਕ  ਬਣ ਜਾਦੀ।
ਸਬਦਾ  ਨੂੰ ਤੋਲ -ਤੋਲ  ਬੋਲਦਾ  ਰਿਹਾ ਜਿਵੇ ਕੋਈ  ਕਵੀ ਹੋਵਾ  ਮੈ,
ਬੜ ਬੋਲੇ ਇਨਸਾਨ ਵਾਗੂ ਡਰਦੇ ਮੈ ਤੋ,ਜੇ ਬੋਲੀ ਬੇ ਵਾਕ ਬਣ ਜਾਦੀ।
ਰਾਝੇ  ਨੂੰ  ਦਗਾ ਦੇ ਗੀ  ਹੀਰ  ਸਭ  ਨੂੰ  ਯਾਦ  ਏਹੀੳ  ਕਿੳ  ਆ,
ੳਹ ਜਿਸ ਦੀ ਬਾਅਦ ਵਿਚ ਹੋਈ ੳਸ ਯਾਰ ਲਈ ਤਾ ਪਾਕ ਬਣ ਜਾਦੀ।
ਰੱਬ ਨੂੰ ਜਾਨ ਦੇਣੀ ਆ ਬਸ ਇਸੇ ਗੱਲ ਤੋ ਸਿੰਘਪੁਰੀਆ ਡਰਦੇ ਰਹੇ,
ਅਸਾ ਜਿੰਦਗੀ ਮਾਣੀ ਨਾ ਫਿਰ ਕੀ ਸੀ ਜੇ ਜਿੰਦਗੀ ਖਾਕ ਬਣ ਜਾਦੀ।
ਨਾ ਸ਼ਿਕਾਰੀ ਬਣੇ ਅਮਰਦੀਪ ਨਾ ਸ਼ਿਕਾਰ ਹੋਏ ਕਿਸੇ ਕੋਲ ਆਪਾ,
ਹਾਏ  ਜਾ  ਖਾ  ਲੈਦੇ  ਕਿਸੇ  ਨੂੰ ਜਾ  ਕਿਸੇ  ਦੀ ਖੁਰਾਕ ਬਣ ਜਾਦੀ।
ਜੇ  ਦੁੱਖ  ਹੀ  ਸੀ  ਤੇਰੇ ਕੋਲ ਸੱਜਣਾ ਵੇ  ਯਾਰਾ ਨੂੰ ਦੇਣ  ਵਾਸਤੇ,
ਰੋਕੇ  ਹੰਝੂ  ਵੱਗ  ਪੈਦੇ  ਮੇਰੇ  ਐਸਾ ਕੋਈ ਸੁਰਾਖ  ਬਣ ਜਾਦੀ ।





                                                     

ਅਮਰਦੀਪ ਸਿੰਘਪੁਰੀਆ

Sunday, May 27, 2018

ਪਾਣੀ ਹੋਇਆ ਗੰਧਲਾ.............ਅਮਰਦੀਪ ਸਿੰਘਪੁਰੀਆ

ਮਿੱਟੀ ਨਾਲ ਮਿੱਟੀ ਹੋਣ ਵਾਲੀ ਰੀਤ ਭੁਲਾਈ।
ਵੈਲੀ ਪੁੱਤ ਜੱਟ ਦਾ ਟੈਪ ਫਿਰੇ ਫੌਹਡ ੳੱਤੇ ਲਾਈ।
ਕਰਜੇ ਨੇ ਖਾ ਲਿਆ ਕਿਸਾਨ ਪੰਜਾਬ ਦਾ ।
ਨਸ਼ਿਆ ਨੇ ਖਾ ਲਿਆ ਜਵਾਨ ਪੰਜਾਬ ਦਾ।   


ਰੱਬ ਬਣ ਬੈਠਿਆ ਆ ਬੰਦਾ ਕੀ ਨੀ ਜਾਣਦਾ।
ਕੱਲ ਦਾ ਨੀ ਪਤਾ ਇਥੇ ਕੱਚ ਦੇ ਸਮਾਣਦਾ।
ਜਹਿਰਾ ਘੋਲੀ ਜਾਦੇ ੳ ਪਾਣੀ ਹੋਇਆ ਗੰਧਲਾ।
ਕਿਥੇ ਹੋਇਆ ਗੁੰਮ ੳਹ ਪੰਜਾਬ ਮੇਰਾ ਰੰਗਲਾ।
ਨਾੜ ਨੂੰ ਨਾ ਭਾਈ ਤੁਸੀ ਅੱਗ ਲਾਓਣੋ ਹੱਟ ਦੇ।
ਸਿੰਘਪੁਰੀਆ ਤਾ ਜਾਵੇ ਸਦਕੇ ਅਗਾਹ ਵਧੂ ਜੱਟ ਦੇ।
ਕਰਜੇ ਨੇ ਖਾ ਲਿਆ ਕਿਸਾਨ ਪੰਜਾਬ ਦਾ ।
ਨਸ਼ਿਆ ਨੇ ਖਾ ਲਿਆ ਜਵਾਨ ਪੰਜਾਬ ਦਾ।


                                    

ਅਮਰਦੀਪ ਸਿੰਘਪੁਰੀਆ


Friday, March 2, 2018

ਰੰਗ ਬੇਰੰਗੀ ਦੁਨੀਆ.............ਅਮਰਦੀਪ ਸਿੰਘਪੁਰੀਆ



ਕੀ ਰੰਗ ਲਾਵਾ ਗਿਰਗਟ ਵਰਗੀ ਰੰਗ ਬੇਰੰਗੀ ਦੁਨੀਆ।
ਫਿੱਕੀ ਫਿੱਕੀ ਜਿੰਦਗੀ ਸਾਡੀ ਗੁੜੇ ਰੰਗ ਰੰਗੀ ਦੁਨੀਆ।
ਸਿੰਘਪੁਰੀਆ ਬੇ ਮੌਸਮੀ ਵਰਖਾ ਵਰਗਾ ਵਰਸ਼ੇ ਕਿਉ ਤੂੰ,
ਜਿਸ ਨਾਲ ਮਾੜੀ, ਲੱਖ ਹੋਵੇਗੀ ਸਾਡੇ ਲਈ ਚੰਗੀ ਦੁਨੀਆ।
ਚੰਦ ਤੋ ਪਾਰ ਜਾਣ ਨੂੰ ਫਿਰਦੀ ਧਰਤੀ ਤਕ ਨਾ ਹੋਈ ਹਾਲੇ,
ਸੱਤ ਸਮੁੰਦਰ ਪਾਰ ਹੈ ਕਰਕੇ ਕਿੰਝ ਹੈ ਲੰਘੀ ਦੁਨੀਆ ।
ਰੰਗ ਨੂੰ ਦਸ ਰੰਗੀ ਜਾਦਾ ਬਣਿਆ ਫਿਰੇ ਲਲਾਰੀ ਸਾਇਰ,
ਧਰਤੀ ਸੁਰਜ ਚੰਦ ਤੇ ਤਾਰੇ ਵਿਚ ਵਿਚਾਲੇ ਟੰਗੀ ਦੁਨੀਆ।
                                       ਅਮਰਦੀਪ ਸਿੰਘਪੁਰੀਆ

ਰੱਬ ਦੀ ਮੌਤ ...............ਅਮਰਦੀਪ ਸਿੰਘਪੁਰੀਆ

ਕਹਿਦੇ ਰੱਬ ਕਦੇ ਮਰਦਾ ਨੀ ਅੱਜ ਮੈ ਰੱਬ ਨੂੰ ਮਰਦਾ ਵੇਖਿਆ।
ਹਾ ਆਪਣਿਆ ਤੋ ਲੁਕਦਾ ਸੀ ਗਲੀਆ ਵਿਚ ਡਰਦਾ ਵੇਖਿਆ।
ਰੱਬ ਵੀ ਕਈ ਜਾਤਾ ਦਾ ਸੀ ਨਾਲੇ ਰੰਗ ਵੀ ਵੱਖੋ ਵੱਖ ਦਾ ਸੀ ,
ਆਪਣੇ ਹੀ ਘਰ ਵਿਚ ਜਾਣ ਲਈ ਮੈ ਚੌਕੀਆ ਭਰਦਾ ਵੇਖਿਆ।
ਸਇੰਸ   ਦੇ  ਨਾਮ   ਤੇ  ਜੋ  ਰੱਬ   ਬਣੇ  ਦੋ-ਪੈਰੇ  ਜੀਵ  ਨੇ-

ਕਢੀਆ ਕਾਢਾ ਅੱਜ ੳਸੇ ਗੱਲ ਦਾ ਮੈ ਹਰਜਾਨਾ ਭਰਦਾ ਵੇਖਿਆ ।
ਸਿੰਘਪੁਰੀਆ ਜੋ ਰੱਬ ਨੂੰ ਵੇਚ ਕੇ ਕੁਝ ਪੈਸੇ ਰੱਬ ਨੂੰ ਚਾੜੇ ਸੀ,
ੳਹ ਅੱਜ ਫਿਰ ਮੈ ਸੱਚ ਇਕ ਸੱਜਣਾ ਸੂਲੀ ਤੇ ਚੜਦਾ ਵੇਖਿਆ।
                                       

                                    ਅਮਰਦੀਪ ਸਿੰਘਪੁਰੀਆ 

Friday, February 9, 2018

ਗੁਲਾਬ ......ਅਮਰਦੀਪ ਸਿੰਘਪੁਰੀਆ

ਇਕ ਗੁਲਾਬ ਦੀ ਖੁਸੀ ਲਈ ਇਕ ਗੁਲਾਬ ਕਤਲ ਕਰ ਆਇਆ।
ਬਿਨ ਬੋਲੇ ਕੀਮਤੀ ਦਿਲ ਆਪਣਾ ਸੱਜਣਾ ਕੋਲ ਜੋ ਹਰ ਆਇਆ।
proposel ਸਾਡਾ ਫਾਇਲਾ ਚੵ ਗੁੰਮ ੳਹ ਅਫਸਰ ਸਰਕਾਰੀ
ਗੁੜ ਦੀ ਪੇਸੀ ਵਰਗੀ ਨੂੰ chocolate ਦੇ ਕੇ ਘਰ ਆਇਆ।
ਦੇ ਕੇ ਇਕ ਨਿਸਾਨੀ teddy ਕੀਤਾ ਵਆਦਾ ੳਸ ਨਾਲ ਸੀ
ਦਿਲ ਨਾ ਤੋੜੀ ਸੱਜਣਾ ਦਾ ਨਾਲ ਖੁਸੀ ਦੇ ਭਰ ਆਇਆ ।
ਸੱਚਾ ਪਿਆਰ ਤੇ ਸੱਚੇ ਵਆਦੇ ੳਮਰਾ ਤੱਕ ਜੋ ਨਿਭ ਦੇ ਆ
ਸਿੰਘਪੁਰੀਆ ਕੁਝ ਸ਼ੇਅਰ ਬੇਗਾਨੇ ੳਹਦੇ ਨਾਵੇ ਪੜ ਆਇਆ।
  https://youtu.be/eV69e35eFXM       ਅਮਰਦੀਪ ਸਿੰਘਪੁਰੀਆ

Monday, January 1, 2018

ਨਵਾਂ ਸਾਲ......ਅਮਰਦੀਪ ਸਿੰਘਪੁਰੀਆ





ਕਹਿੰਦੇ ਆ ਕੱਲ ਨੂੰ ਨਵਾਂ ਸਾਲ ਆ।

ਆਪਣਾ ਜੋ ਅੱਜ ੳਹੀ ਕੱਲ ਹਾਲ ਆ।

ਖਰਾਬ ਸਿਸਟਮ ਦੇ ਗੁਲਾਮ ਕਹਿੰਦੇ,

ਹਾਲੇ ਜਿੰਦਾਬਾਦ ਇੰਨਕਲਾਬ ਆ।

ਜੰਗਲ ਦਾ ਸੇਰ ਬਣਦਾ ਏ ਤੂੰ ਜੇ,

ਸੁੱਟਿਆ ਦੱਸ ਫਿਰ ਕਿੳ ਜਾਲ ਆ ।

ਸਿੰਘਪੁਰੀਆ ਇਹ ਸੱਚ ਨੂੰ ਸੁਲੀ,

ਚੱਲਦੀ ਆ ਮਿੱਤਰਾ ਹਰੇਕ ਸਾਲ ਆ।

ਕਹਿੰਦੇ ਆ ਕੱਲ ਨੂੰ ਨਵਾਂ ਸਾਲ ਆ।

ਆਪਣਾ ਜੋ ਅੱਜ ੳਹੀ ਕੱਲ ਹਾਲ ਆ

                    ਅਮਰਦੀਪ ਸਿੰਘਪੁਰੀਆ