Wednesday, February 26, 2025

ਸਕੱਤਰ offline v/s ਸਭਾਵਾ online new punjabi poetry amardeep singhpuria 2025


 

ਕਿਉਂ ਸਕੱਤਰਾਂ ਦੇ ਕਿਤੇ ਘਰ ਨੀ ਹੁੰਦੇ।
ਮੁੱਦੇ ਕਈ ਨੇ ਪਰ ਇਕੱਠੇ ਹੋ ਲੜ ਨਹੀਂ ਹੁੰਦੇ।
ਕਈ ਸੱਠ ਹਜ਼ਾਰ ਤੇ ਕਈ ਅੱਠ ਹਜ਼ਾਰ ਤੇ,
ਇਹ ਪਾੜੇ ਸਾਤੋਂ ਕਿਉਂ ਭਰ ਨੀ ਹੁੰਦੇ ।
ਹਰੇਕ ਰੋਹਬ ਦਿਖਾਵੇ ਕਾਹਦੇ ਖੁਦ ਮੁਖਤਿਆਰ,
ਕਿਉ ਸਾਤੋ ਸਹਿਕਾਰਤਾ ਦੇ ਕੈਦੇ ਪੜ ਨਹੀਂ ਹੁੰਦੇ।
ਆਵੇ ਨਵੀਂ ਸਕੀਮ ਯਾਦ ਆਵੇ ਸਕੱਤਰ
ਪਰ ਸਕੱਤਰਾਂ ਦੇ ਮੁੱਦੇ ਹੱਲ ਕਰ ਨੀ ਹੁੰਦੇ
ਸਕੱਤਰ offline ਸਭਾਵਾ online ਨੇ ,
ਸੱਚ ਦੇ ਹਰਜਾਨੇ ਸਿੰਘਪੁਰੀ ਭਰ ਨੀ ਹੁੰਦੇ।


                     ਅਮਰਦੀਪ ਸਿੰਘਪੁਰੀਆ

Youtube link-https://youtu.be/E7CiYr7-JGo?si=yY5ji8JKyI82AW5G

Monday, February 3, 2025

ਪਿੰਡ ਮੇਰਾ । ਤੇਰੇ ਵਾਂਗ ਕਿਤਾਬ ਵਿਚੋ । new punjabi poetry 2025


 ਪਿੰਡ ਮੇਰਾ ਸਹਿਰ ਜਾ ਕੇ ਸਹਿਰ ਹੋਇਆ।

ਇਹ ਬਾਕਾ ਸੱਜਣਾ ਸਿਖਰ ਦੁਪਹਿਰ ਹੋਇਆ।
ਇਹਨਾ ਮਸ਼ੀਨਾ ਨੇ ਮੇਰੇ ਹੱਥਾ ਨੂੰ ਖਾ ਲਿਆ
ਐਪਰ ਮੇਰੇ ਹੱਥਾ ਤੋ ਇਹ ਕਹਿਰ ਹੋਇਆ।
ਕੋਣ ਕਹਿੰਦਾ ਏ ਲੋਹੇ ਨੂੰ ਲੋਹਾ ਹੀ ਕੱਟ ਦਾ
ਮਿੱਠੇ ਚ੍ਹ ਰਹਿ ਕੇ ਵੀ ਮੇਰਾ ਡੰਗ ਜਹਿਰ ਹੋਇਆ।
ਇੱਕਲਾ ਰਹਿੰਦਾ ਤਾ ਛੱਪੜ ਵਾਗ ਸੁੱਕ ਜਾਣਾ ਸੀ
ਸਮੁੰਦਰ ਵਿਚ ਆ ਕੇ ਹੀ ਇਕ ਲਹਿਰ ਹੋਇਆ।
ਪੱਥਰਾ ਦੇ ਰਾਹਾ ਤੇ ਹੁਣ ਪੱਥਰ ਹੀ ਚਲਦੇ।
ਨਾ ਅਮਰਦੀਪ ਕੱਚਿਆ ਤੇ ਸਾਤੋ ਠਹਿਰ ਹੋਇਆ।

                    ਅਮਰਦੀਪ ਸਿੰਘਪੁਰੀਆ