Sunday, December 10, 2023

ਹੱਸੇ ਮੁੱਲ ਲੈ ਕੇ punjabi poetry shayari amardeep singhpuria

 


ਹਾਏ ਕੁਝ ਇਸ ਤਰਾ ਦੇ ਰਾਹਾ ਤੋ ਅਸੀ ਲੰਘੇ ਆ।
ਪੱਕੇ ਰਾਹੀ ਚੁੰਬੇ ਪੈਰਾ ਵਿਚ ਜੋ ਉੱਗੇ ਕੰਢੇ ਆ।
ਦੁੱਖ ਨੂੰ ਬੁੱਕਲ ਵਿਚ ਲਿਆ ਜੋ ਵੀ ਦੇ ਗਿਆ ਆਪਣਾ,
ਹੱਸੇ ਮੁੱਲ ਲੈ ਕੇ ਉਝ ਅਸੀ ਗੈਰਾ ਨੂੰ ਵੀ ਵੰਡੇ ਆ।
ਲੋਕ ਕਹਿੰਦੇ ਆ ਕੀ ਹੱਲ ਸੱਚ  ਦੀ ਹੀ ਜਿੱਤ ਹੁੰਦੀ ,
ਜਿੱਤ ਹੋਵੇ ਪਤਾ ਚੱਲੇ ਅਸੀ ਮੰਦੇ ਕੀ ਚੰਗੇ ਆ।
ਸਿੰਘਪੁਰੀਆ ਤੇਰੇ ਕਾਤਲਾ ਵਿਚ ਤੇਰਾ ਵੀ ਨਾ ਆਉ,
ਰੱਬ ਦੇ ਘਰ ਤੋ ਤੇਰੇ ਘਰ ਤੱਕ ਪੰਗੇ ਹੀ ਪੰਗੇ ਆ।

                             ਅਮਰਦੀਪ ਸਿੰਘਪੁਰੀਆ


 Youtube link-https://youtube.com/shorts/vjDpZSRWbAo?si=2wUaBa5rhr6YKl2s

Friday, October 13, 2023

Sad geet punjabi sad poetry amardeep singhpuria 2023


 

ਸੱਜਣਾ ਦੇ ਦਰਦ ਸੁਣੳਣ ਜੋਗੇ ਰਹਿਗੇ।
Sad ਗੀਤ ਲਿਖ-ਲਿਖ ਗਾੳਣ ਜੋਗੇ ਰਹਿਗੇ।
ਤਰਸ ਨਾ ਖਾਦਾ ਉਹਨਾ ਸਾਡੀਆ ਨਦਾਨੀਆ ਤੇ,
ਰੋਦੇ ਹੋਏ ਦਿਲ ਨੂੰ ਵਰਾਉਣ ਜੋਗੇ ਰਹਿਗੇ ।
ਸਿੰਘਪੁਰ ਵਾਲੇ ਨੂੰ ੳਹ ਲੁੱਟ-ਪੁੱਟ ਲੈ ਗਈ,
ਰੱਖ ਕੇ ਸਰਾਣੇ ਬਾਹ ਸਾਉਣ ਜੋਗੇ ਰਹਿਗੇ।
ਸਰਕਾਰਾ ਵਾਗੂ ਆਖ ਗਏ ਖਜਾਨਾ ਹਾਲੇ ਖਾਲੀ ਆ,
ਬੈਸ- ਬੈਸ ਟੋਹਰ ਜੀ ਬਣਾਉਣ ਜੋਗੇ ਰਹਿਗੇ। 

                      ਅਮਰਦੀਪ ਸਿੰਘਪੁਰੀਆ


Youtube link-https://youtu.be/p1Six5gpVoQ?si=i-pxH3Y7uO_IxSyL

Monday, August 14, 2023

ਕੁੱਝ ਕਹਿ ਕੇ ਦੇਖ ਆਜ਼ਾਦੀ ਨੂੰ......amardeep singhpuria


 ਸਿਰ ਤੇ ਡੰਡੇ ਮਾਰਦੀ ਆ, ਕੁੱਝ ਕਹਿ ਕੇ ਦੇਖ ਆਜ਼ਾਦੀ ਨੂੰ।

ਮੌਸਮ ਵੀ ਕੁੱਝ ਸਾਫ ਨਹੀ ਆ, ਤੂੰ ਬਹਿ ਕੇ ਦੇਖ ਆਜ਼ਾਦੀ ਨੂੰ ।
ਭਗਤ ਸਿੰਘ ਕਰਤਾਰ ਸਰਾਭਾ IELTS ਕਰ-ਕਰ ਬੈਠੇ ਨੇ,
ਸਾਨੂੰ ਮਾਣ ਪੰਜਾਬੀ ਹੋਣੇ ਦਾ, ਤੂੰ ਕਹਿ ਕੇ ਦੇਖ ਆਜ਼ਾਦੀ ਨੂੰ।
ਨਸ਼ਿਆ ਦੇ ਗੁਲਾਮ ਜੋ ਸੱਜਣਾ ਉਹ ਕੀ ਜੰਗਾ ਤੇ ਜਾਵਣਗੇ,
ਸਿਸਟਮ ਵੀ ਲਚਾਰ ਹੀ ਲੱਗਦਾ, ਤੂੰ ਖਹਿ ਕੇ ਦੇਖ ਆਜਾਦੀ ਨੂੰ।
ਸਿੰਘਪੁਰੀਆ ਕਈ ਸਾਲ ਹੋਗੇ ਤੂੰ ਸੱਚ-ਸੱਚ ਲਿੱਖਦਾ ਏ,
ਸ਼ਾਇਦ ਕੀਤੇ ਕੋਈ ਗੱਲ ਬਣਜੇ, ਗਲ ਪਹਿਕੇ ਦੇਖ ਆਜ਼ਾਦੀ ਨੂੰ।

                     ਅਮਰਦੀਪ ਸਿੰਘਪੁਰੀਆ

Sunday, August 13, 2023

ਸਭ ਨੂੰ ਜਾਨ ਪਿਆਰੀ . ... amardeep singhpuria


 ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ।

ਜ਼ਹਿਰ ਪਿਆਲਾ ਸਰਬਤ ਕਹਿਕੇ ਪੀ ਲਈਏ।

ਸਿੰਘਪੁਰੀਆ ਸੱਚ ਦੇ ਰਸਤੇ ਲੱਗਦਾ ਬਹੁਤੇ ਟੇਡੇ ਨੇ,

ਝੂਠ ਬੋਲ ਕੇ ਦੋ ਚਾਰ ਦਿਹੜੇ ਜੀ ਲਈਏ।

                              ਅਮਰਦੀਪ ਸਿੰਘਪੁਰੀਆ

Wednesday, July 26, 2023

ਹਾਏ-ਹਾਏ ਯੂਰੀਆ ! Hye - hye urea ! Punjabi poetry

 


ਜਦੋ ਲੋੜ ਯੂਰੀਏ ਦੀ ਤਾ ਕਹਿੰਦੇ ਬਾਏ-ਬਾਏ ਯੂਰੀਆ।

ਕੁਝ ਤਾ ਸੋਚ ਸਰਕਾਰੇ ਨਾ ਮਿਲੇ ਹਾਏ-ਹਾਏ ਯੂਰੀਆ।

ਸਿੰਘਪੁਰੀਆ ਅੱਧਾ ਪੰਜਾਬ ਪਾਣੀ ਵਿਚ ਡੁੱਬਇਆ

ਫਿਰ ਵੀ ਆ ਘਾਟ ਦੱਸ ਕਿੱਥੇ ਜਾਏ-ਜਾਏ ਯੂਰੀਆ। 

                              ਅਮਰਦੀਪ ਸਿੰਘਪੁਰੀਆ

Thursday, July 6, 2023

ਕਦੇ ਦਿਲ ਕਰਦਾ .... amardeep singhpuria


 ਕਦੇ ਦਿਲ ਕਰਦਾ ਸ਼ਿਵ ਬਣ ਜਾਵਾ ਤੇ ਲਿਖਾ ਬਿਰਹਾ ਦੀ ਪੀੜ ਨੂੰ।

ਕਦੇ ਦਿਲ ਦਾ ਵੀ ਹਾਲ ਸੁਣਵਾ ਤੇ ਨਾਲੇ ਕੋਸ਼ਾ ਫਿਰ ਤਕਦੀਰ ਨੂੰ।
ਫਿਰ ਆਖੇ ਦਿਲ ਪਾਸ਼ ਬਣ , ਕਰ ਵੀ ਦਿਆ ਹੱਕ ਦੀ ਗੱਲ ਸੱਚ ਦੀ ਗੱਲ,
ਕਦੇ ਤੇ ਆਖੇ ਦਿਲ ਛੱਡ ਦੇ ਕਲਮ ਫੜ ਲਾ ਹੁਣ ਸ਼ਮਸੀਰ ਨੂੰ।
ਕਦੇ ਚਿੱਤ ਕਰਦਾ ਬਾਬੇ ਨਾਨਕ ਵਾਗੂ ਘੁੰਮ ਆਵਾ ਪੂਰੇ ਸੰਸਾਰ ਨੂੰ,
ਸੱਚੇ ਸੁੱਚੇ ਬੋਲ ਵਿਚ ਫਿਰ ਗਾਵਾ ਨਾਨਕ ਸ਼ਾਹ ਫਕੀਰ ਨੂੰ।
ਕਦੇ ਚਿੱਤ ਕਰਦਾ ਪਾਤਰ ਵਾਗੂ ਡੂੰਗੀ ਜੀ ਕੋਈ ਸੱਟ ਵੀ ਲਾਵਾ,
ਮਿਲਦਾ ਮਿਲ ਜੂ ਕੋਈ ਖਿਤਾਬ ਵੀ ਸਾਨੂੰ ਜਾਦੀ ਵਾਰ ਅਖੀਰ ਨੂੰ।
ਮੈ ਮੌਕੇ ਦੀ ਸਰਕਾਰ ਦੀ ਬੋਲੀ ਬੋਲਣ ਵਾਲਾ ਸ਼ਾਇਰ ਨਾ ਕੋਈ,
ਸਿੰਘਪੁਰੀਆ ਬਸ ਸ਼ਾਇਰ ਰਹਿ ਨਾ ਹੱਥ ਪਾ ਤਖਤਾ ਦੇ ਵਜੀਰ ਨੂੰ।


                           ਅਮਰਦੀਪ ਸਿੰਘਪੁਰੀਆ

Thursday, June 1, 2023

ਪੰਜਾਬੀ ਮੇਰੀ ਮਾਂ ਬੋਲੀ punjabi poetry shayari amardeep singhpuria

 

ਸੱਜਣਾ ਚਿਹਰੇ ਹੀ ਹੱਸਦੇ ਦਿਲਾ ਵਿਚ ਮੁਸਕਾਨ  ਹੈਨੀ।

ਥਾਂ ਵੇਖ ਕੇ ਰੰਗ ਬਦਲੇ ਕਿਉ ਇਕ ਰੰਗ ਦਾ ਭਗਵਾਨ ਹੈਨੀ।

ਪੰਜਾਬੀ ਮੇਰੀ ਮਾਂ ਬੋਲੀ ਵੀ ਕਿਉ ਪੰਜਾਬ ਵਿਚ ਹੀ ਔਖੀ ?

ਕਵੀਆ ਸਾਹਿਤਕਾਰਾ ਵਿਚ ਹੁਣ ਉਦਾਸੀ, ਪਾਸ਼, ਤੂਫਾਨ ਹੈਨੀ।

ਕਿਉ ਹਵੇਲੀਆ ਸੁੰਨੀਆ ਕਰ  ਤੁਰਗੇ ਉਹ ਪ੍ਰਦੇਸੀ ,

ਆਜੋ ਮੁੜ ਕੇ ਪੰਜਾਬ ਵਿਚ ਮੁੜ ਆਉਣ ਦਾ ਨੁਕਸਾਨ ਹੈਨੀ।

ਸਿੰਘਪੁਰੀਆ ਇਸ ਮੰਡੀ ਵਿਚ ਨਾ ਸਭ ਕੁਝ ਵਿਕਾਊ,

ਸਾਡੀ ਕਲਮ ਖਰੀਦ ਲੈ ਐਸਾ ਕੋਈ ਸਮਾਨ ਹੈਨੀ।

                         ਅਮਰਦੀਪ ਸਿੰਘਪੁਰੀਆ

Saturday, May 20, 2023

Secretary Saab part-2🙏 ਸਕੱਤਰ ਸਾਬ new punjabi poetry best poetry 2023

 

ਕਾਰੋਬਾਰ ਨੇ ਘੱਟ ਗਏ ਇਕੱਲੇ ਇਕੱਲੇ ਨੇ।
ਸਕੱਤਰ ਚੱਕੀ ਜਾਦੇ  ਫੱਟੇ ਬੱਲੇ ਬੱਲੇ ਨੇ
ਚਾਰ ਮੁਲਾਜਮ ਬੈਕ ਵਿਚ ਕੰਮ ਨਾ ਮੁੱਕੇ,
ਇਕ ਸਕੱਤਰ ਦੋ- ਦੋ ਸਭਾਵਾ ਪੱਲੇ ਨੇ।
ਸੈਲਰੀ ਦੇਣ ਵੇਲੇ ਸਰਤਾ 75-25 ਦੀਆ
ਵਾਹ ਨੀ ਸਰਕਾਰੇ ਤੇਰੇ ਕੰਮ ਆਵੱਲੇ ਨੇ।
ਤਕੜੇ ਹੋ ਕੇ ਕੰਮ ਕਰੋ ਜੇ ਤਨਖਾਹ ਹੈ ਲੈਣੀ
ਕੀ ਕਰੂ ਸਕੱਤਰ ਜਿਨੂੰ ਮਿਲੇ ਪਟਾਕੇ ਚੱਲੇ ਨੇ।
ਖੇਤੀਬਾੜੀ ਸਹਿਕਾਰਤਾ ਦਾ ਧੁਰਾ ਅਖਵਾਉਦੇ,
ਲੱਗੇ ਅੰਨਦਾਤੇ ਦੇ ਵਾਗੂ ਫਿਰ ਵੀ ਥੱਲੇ ਨੇ।
ਸਿੰਘਪੁਰੀਆ ਕਿਉ ਮੰਗਾ ਮੰਗਦੇ ਰਹਿ ਜਾਦੇ,
ਮਿਲ ਜੂ ਮੰਜਿਲ ਜੇ ਇਕਠੇ ਹੋ ਕੇ ਚੱਲੇ ਨੇ।


                          ਅਮਰਦੀਪ ਸਿੰਘਪੁਰੀਆ

Youtube link-https://youtu.be/1P7aB3NNaow

Tuesday, May 9, 2023

ਠੇਕੇ ਬੰਦ Theke band.... amardeep singhpuria

 

ਠੇਕੇ ਬੰਦ ਨੇ ਅੱਜ  ਲਗਦਾ ਚੋਣਾ ਹੋਣਗੀਆ।
ਹੌਮ ਡਿਲਵਰੀ ਚਲੂ ਘਰ-ਘਰ ਪਚਉਣਗੀਆ।
ਛੱਡ ਸਿਆਸਤ ਨਹੀ ਤੇ ਤਕਦੀਰਾ ਰੋਣਗੀਆ।
ਜੇ ਤੂੰ ਹੁਣ ਵੀ ਨਾ ਬੋਲਿਆ ਕੀ ਮੇਰਾ ਕੀ ਜਾਦਾ ਏ,
ਚੜੇ ਕਰਜੇ ਤੇਰੇ ਤੇਰੀਆ  ਪੁਸ਼ਤਾ ਲਾਉਣਗੀਆ।
ਸਿੰਘਪੁਰੀਆ ਸੱਚ ਬੋਲੇ ਦਾ ਮੁੱਲ ਦੇਣਾ ਹੀ ਪੈਦਾ ,
ਸੂਰਜ ਵਾਗੂ ਸੜਕੇ ਹੀ ਜਗ ਨੂੰ ਰੌਸ਼ਨਾਉਣਗੀਆ।


                        ਅਮਰਦੀਪ ਸਿੰਘਪੁਰੀਆ

Youtube link-https://youtu.be/0VSFIp2swTM

Monday, May 1, 2023

ਬੇਗਾਨਿਆ ਦੇ ਸਹਿਰ ਵਿਚੋ punjabi poetry shayari amardeep singhpuria


 ਬੇਗਾਨਿਆ ਦੇ ਸਹਿਰ ਵਿਚੋ ਆਪਣੇ  ਤੂੰ ਭਾਲਦਾ।

ਮਿਲਿਆ ਨਾ ਦਗਾ ਮੈਨੂੰ ਯਾਰਾ ਤੇਰੇ ਨਾਲ ਦਾ।

ਘਰ-ਘਰ-ਘਰ ਸਿੰਘਪੁਰੀ ਘਰ ਹੀ ਬਣਾਇਆ ਸੀ,

ਹੁੰਦਾ ਆ ਨਿਸ਼ਾਨਾ ਹੋਰ ਮੱਕੜੀ ਦੇ ਜਾਲ ਦਾ। 

                            ਅਮਰਦੀਪ ਸਿੰਘਪੁਰੀਆ

Saturday, April 29, 2023

ਤੂੰ ਸੱਚ ਸੱਚ ਕਰਦਾ ਰਹਾ ... amardeep singhpuria

 

ਤੂੰ ਸੱਚ ਸੱਚ ਕਰਦਾ ਰਹਾ
ਤੇ ਉਹ ਝੂਠ ਬੋਲ ਕੇ ਛਾ ਗੇ।
ਤੇਰਾ ਮਿਹਨਤ ਤੇ ਹੀ ਜੋਰ ਰਹਾ
ਉਹ ਫਿਰ ਸੀ ਠੀਬੀ ਲਾਗੇ।
ਸਿੰਘਪੁਰੀਆ ਇਹ ਜਮਾਨਾ ਚਤਰ ਚਲਾਕਾ ਦਾ ,
ਤੂੰ ਪਹਿਲੀ ਹਾਲੇ ਮੋੜੀ ਨਾ
ਉਹ ਫੇਰ ਸੀ ਭਾਜੀ ਪਾ ਗੇ।


              ਅਮਰਦੀਪ ਸਿੰਘਪੁਰੀਆ


Wednesday, April 5, 2023

ਸ਼ਾਇਰ ਹਾਂ, ਅਖਬਾਰ ਨੀ amardeep singhpuria


 ਜੋ ਮਿਲੇ ਵਿਰਾਸਤ ਵਿਚ ਦਰਦ ਵੀ ਨਾਲ ਲੈ ਕੇ ਚੱਲਾ ਗੇ।

ਜਵਾਬ ਵੀ ਮਿਲ ਜਾਣਗੇ ਪਹਿਲਾ ਸਵਾਲ ਲੈ ਕੇ ਚੱਲਾ ਗੇ।
ਹਾ ਪਤਝੜ ਦਾ ਮੌਸਮ ਆ ਬਹਾਰ ਹਾਲੇ ਦੂਰ ਆ ,
ਫੁੱਲਾ ਤੇ ਬਾਗਾ ਦਾ ਭੌਰੇ ਤੇ ਕਲੀਆ ਦਾ ਖਿਆਲ ਲੈ ਕੇ ਚੱਲਾ ਗੇ।
ਸਿੰਘਪੁਰੀਆ ਹੱਕਾ ਦੀ ਗੱਲ  ਆਪਾ ਕਰਦੇ ਹੀ ਰਹਿਣਾ ਆ
ਸ਼ਾਇਰ ਹਾ, ਅਖਬਾਰ ਨੀ ਜੋ ਹਾਕਮ ਦੀ ਬੋਲੀ ਦਾ ਖਿਆਲ ਲੈ ਕੇ ਚੱਲਾਗੇ।
            ਅਮਰਦੀਪ ਸਿੰਘਪੁਰੀਆ

Monday, January 30, 2023

ਸੱਚ ਬੋਲਣ ਵਾਲੇ ਬੰਦੇ latest poetry shayari ---amardeep singhpuria


 ਸੱਚ ਬੋਲਣ ਵਾਲੇ ਬੰਦੇ ਆਉਦੇ ਤੁਹਾਡੇ ਰਾਸ ਨਹੀ।

ਆਮ ਜਿਹੇ ਆ ਸੱਜਣਾ, ਹੈਗੇ ਕੋਈ ਖਾਸ਼ ਨਹੀ।
ਕਿਉ ਤੇਰੇ ਕਹਿਣ ਮੁਤਾਬਿਕ ਖੇਡਾ ਹਰ ਬਾਜੀ ਨੂੰ,
ਹੱਕ ਲਈ ਲੜਨੇ ਵਾਲਾ ਬੰਦਾ, ਮੈ ਕੋਈ ਤਾਸ਼ ਨਹੀ।
ਸਿੰਘਪੁਰੀਆ ਮਸਤ ਮੌਲਾ ਹੋ ਚੱਲਦਾ ਜਾਵੀ
ਧਰਤੀ ਹੀ ਕਾਫੀ, ਸਵਰਗਾ ਦੀ ਕੋਈ ਤਲਾਸ਼ ਨਹੀ।

       ਅਮਰਦੀਪ ਸਿੰਘਪੁਰੀਆ