Amardeep singhpuria punjabi Poetry Blog
Wednesday, July 26, 2023
ਹਾਏ-ਹਾਏ ਯੂਰੀਆ ! Hye - hye urea ! Punjabi poetry
ਜਦੋ ਲੋੜ ਯੂਰੀਏ ਦੀ ਤਾ ਕਹਿੰਦੇ ਬਾਏ-ਬਾਏ ਯੂਰੀਆ।
ਕੁਝ ਤਾ ਸੋਚ ਸਰਕਾਰੇ ਨਾ ਮਿਲੇ ਹਾਏ-ਹਾਏ ਯੂਰੀਆ।
ਸਿੰਘਪੁਰੀਆ ਅੱਧਾ ਪੰਜਾਬ ਪਾਣੀ ਵਿਚ ਡੁੱਬਇਆ
ਫਿਰ ਵੀ ਆ ਘਾਟ ਦੱਸ ਕਿੱਥੇ ਜਾਏ-ਜਾਏ ਯੂਰੀਆ।
ਅਮਰਦੀਪ ਸਿੰਘਪੁਰੀਆ
Youtube link-
https://youtu.be/mRuhvaWc_kc
Thursday, July 6, 2023
ਕਦੇ ਦਿਲ ਕਰਦਾ .... amardeep singhpuria
ਕਦੇ ਦਿਲ ਕਰਦਾ
ਸ਼ਿਵ ਬਣ ਜਾਵਾ ਤੇ ਲਿਖਾ ਬਿਰਹਾ ਦੀ ਪੀੜ ਨੂੰ।
ਕਦੇ ਦਿਲ ਦਾ ਵੀ ਹਾਲ ਸੁਣਵਾ ਤੇ ਨਾਲੇ ਕੋਸ਼ਾ ਫਿਰ ਤਕਦੀਰ ਨੂੰ।
ਫਿਰ ਆਖੇ ਦਿਲ ਪਾਸ਼ ਬਣ , ਕਰ ਵੀ ਦਿਆ ਹੱਕ ਦੀ ਗੱਲ ਸੱਚ ਦੀ ਗੱਲ,
ਕਦੇ ਤੇ ਆਖੇ ਦਿਲ ਛੱਡ ਦੇ ਕਲਮ ਫੜ ਲਾ ਹੁਣ ਸ਼ਮਸੀਰ ਨੂੰ।
ਕਦੇ ਚਿੱਤ ਕਰਦਾ ਬਾਬੇ ਨਾਨਕ ਵਾਗੂ ਘੁੰਮ ਆਵਾ ਪੂਰੇ ਸੰਸਾਰ ਨੂੰ,
ਸੱਚੇ ਸੁੱਚੇ ਬੋਲ ਵਿਚ ਫਿਰ ਗਾਵਾ ਨਾਨਕ ਸ਼ਾਹ ਫਕੀਰ ਨੂੰ।
ਕਦੇ ਚਿੱਤ ਕਰਦਾ ਪਾਤਰ ਵਾਗੂ ਡੂੰਗੀ ਜੀ ਕੋਈ ਸੱਟ ਵੀ ਲਾਵਾ,
ਮਿਲਦਾ ਮਿਲ ਜੂ ਕੋਈ ਖਿਤਾਬ ਵੀ ਸਾਨੂੰ ਜਾਦੀ ਵਾਰ ਅਖੀਰ ਨੂੰ।
ਮੈ ਮੌਕੇ ਦੀ ਸਰਕਾਰ ਦੀ ਬੋਲੀ ਬੋਲਣ ਵਾਲਾ ਸ਼ਾਇਰ ਨਾ ਕੋਈ,
ਸਿੰਘਪੁਰੀਆ ਬਸ ਸ਼ਾਇਰ ਰਹਿ ਨਾ ਹੱਥ ਪਾ ਤਖਤਾ ਦੇ ਵਜੀਰ ਨੂੰ।
ਅਮਰਦੀਪ ਸਿੰਘਪੁਰੀਆ
Youtube link-
https://youtu.be/fMZInOvJL0k
Newer Posts
Older Posts
Home
Subscribe to:
Posts (Atom)