Monday, November 18, 2019

ਇਨਸਾਫ.............ਅਮਰਦੀਪ ਸਿੰਘਪੁਰੀਆ

ੳਏ ਇਨਸਾਫ ਦੀ ਭਾਲ ਨਾ ਕਰ ਤੂੰ ਯਾਰਾ।
ਐਪਰ ਬੇ- ਇਨਸਾਫੀ ਨਾ ਜਰ ਤੂੰ ਯਾਰਾ।
ੳਏ ਇਨਸਾਫ ਬੀਮਾਰ ਪਿਆ ਹੈ ਇਥੇ,
ਮੈ ਕਿਹਾ ਧੋਖੇ ਦਗੇ ਤੋ ਸੱਚੀ ਡਰ ਤੂੰ ਯਾਰਾ।
ਦਿਲ ਦੇ ਵਿਹੜੇ ਤਾ ਅੰਧਕਾਰ ਹੈ ਛਾਇਆ,
ਮੰਦਰ-ਮਸ਼ਜਿਦ ਰੌਸ਼ਨ ਨਾ ਕਰ ਤੂੰ ਯਾਰਾ।
ਦਿਲ ਵਿਚ ਹੀ ਜਦ ਯਾਰਾ ਪਿਆਰ ਨਾ ਤੇਰੇ,
ਗਲੀ ਬਾਤੀ ਨਾ ਦਿਲਦਾਰ ਲਈ ਮਰ ਤੂੰ ਯਾਰਾ।
ਬੇਈਮਾਨਾ ਜੋ ਲਿਖਣਾ ਫੜ ਕਾਗਜ ਤੇ ਲਿਖ,
ਦਿਲ ਚ ਦੱਬ ਜਜਬਾਤ ਨਾ ਹੌਕੇ ਭਰ ਤੂੰ ਯਾਰਾ।

                     ਅਮਰਦੀਪ ਸਿੰਘਪੁਰੀਆ
Video link-https://youtu.be/hw1WWV4HCuQ