ਸੱਜਣਾ ਚਿਹਰੇ ਹੀ ਹੱਸਦੇ ਦਿਲਾ ਵਿਚ ਮੁਸਕਾਨ ਹੈਨੀ।
ਥਾਂ ਵੇਖ ਕੇ ਰੰਗ ਬਦਲੇ ਕਿਉ ਇਕ ਰੰਗ ਦਾ ਭਗਵਾਨ ਹੈਨੀ।
ਪੰਜਾਬੀ ਮੇਰੀ ਮਾਂ ਬੋਲੀ ਵੀ ਕਿਉ ਪੰਜਾਬ ਵਿਚ ਹੀ ਔਖੀ ?ਕਵੀਆ ਸਾਹਿਤਕਾਰਾ ਵਿਚ ਹੁਣ ਉਦਾਸੀ, ਪਾਸ਼, ਤੂਫਾਨ ਹੈਨੀ।
ਕਿਉ ਹਵੇਲੀਆ ਸੁੰਨੀਆ ਕਰ ਤੁਰਗੇ ਉਹ ਪ੍ਰਦੇਸੀ ,
ਆਜੋ ਮੁੜ ਕੇ ਪੰਜਾਬ ਵਿਚ ਮੁੜ ਆਉਣ ਦਾ ਨੁਕਸਾਨ ਹੈਨੀ।
ਸਿੰਘਪੁਰੀਆ ਇਸ ਮੰਡੀ ਵਿਚ ਨਾ ਸਭ ਕੁਝ ਵਿਕਾਊ,
ਸਾਡੀ ਕਲਮ ਖਰੀਦ ਲੈ ਐਸਾ ਕੋਈ ਸਮਾਨ ਹੈਨੀ।
ਅਮਰਦੀਪ ਸਿੰਘਪੁਰੀਆ
Youtube link-https://youtu.be/-tCNHVIOH9k
