Thursday, April 30, 2020

ਮਜ਼ਦੂਰ............ਅਮਰਦੀਪ ਸਿੰਘਪੁਰੀਆ

ਮਜਦੂਰ ਦੇ ਹੱਕਾ ਦੀ ਗੱਲ ਕਰਨੀ
ਕਨੂੰਨ ਦੀ ਉਲੰਘਣਾ ਨਹੀ ਹੁੰਦੀ।
ਹਾ ਕਨੂੰਨ ਦੀ ਉਲੰਘਣਾ ਉਦੋ ਜਰੂਰ ਹੁੰਦੀ ਆ
ਜਦੋ ਕੋਈ ਪੰਜਾਹ ਹਜਾਰ ਲੈਣ ਵਾਲਾ,
ਪੰਜ ਸੌ ਚਾਹ ਪਾਣੀ ਮੰਗ ਦਾ
ਸਿੰਘਪੁਰੀਆ ਫਿਰ ਖੱਚਰੀ ਜਿਹੀ
ਹੱਸੀ ਹੱਸਦਾ
ਭੌਰਾ ਵੀ ਨਾ ਸੰਘਦਾ।


                  ਅਮਰਦੀਪ ਸਿੰਘਪੁਰੀਆ
Video link-https://youtu.be/mz2cvZlt6_0

Monday, April 20, 2020

ਰੱਬ v/s ਜੱਟ ................ ਅਮਰਦੀਪ ਸਿੰਘਪੁਰੀਆ


ਜਦ ਪੱਕੀ ਕਣਕ ਤੇ ਮੀਹ ਪੈਦਾ।
ਜੱਟ ਹੀ ਆ ਜੋ ਦੁੱਖ ਸਹਾਰ ਲੈਦਾ
ਸਿੰਘਪੁਰੀ ਸਰਕਾਰਾ ਵਰਗਾ ਹੋਇਆ,
ਤੂੰ ਵੀ ਨਾ ਰੱਬਾ ਸਾਡੀ ਸਾਰ ਲੈਦਾ।

                      ਅਮਰਦੀਪ ਸਿੰਘਪੁਰੀਆ
Video link-https://youtu.be/gqmtXhsFR-g

Saturday, April 18, 2020

ਇਹ ਦੁਨੀਆ ਵੀ ਕਮਾਲ ਏ.........ਅਮਰਦੀਪ ਸਿੰਘਪੁਰੀਆ


ਮੱਕੜੀ 🕷 ਤੋ ਵਧੀਆ ਜਾਲ 🕸 ਬਣਾ ਲੈਦੀ।
ਇਹ ਦੁਨੀਆ ਵੀ ਕਮਾਲ ਏ
ਸਿੰਘਪੁਰੀਆ ਨੈਣਾ👓👓 ਦੇ ਤੀਰ ਚਲਾ ਲੈਦੀ।
ਇਹ ਦੁਨੀਆ ਵੀ ਕਮਾਲ ਏ।

                        ਅਮਰਦੀਪ ਸਿੰਘਪੁਰੀਆ
Video link-https://youtu.be/OU8q192QskE

ਜਾਲ...................ਅਮਰਦੀਪ ਸਿੰਘਪੁਰੀਆ

ਹਾ ਜਿੰਦਗੀ ਇਕ ਸੰਘਰਸ਼ ਆ ਸੱਜਣਾ
ਇਸ ਦੇ ਜਾਲ ਵਿਚੋ ਤੁਸੀ ਆਪ ਨਿਕਲਣਾ।
ਸਿੰਘਪੁਰੀ ਕਰਮ ਕਰੀ, ਨਾ ਦੇਖੀ ਜਮਾਨਾ
ਕੀ ਪਤਾ ਕੀ ਪੁੰਨ, ਕੀ ਪਾਪ ਨਿਕਲਣਾ।

                           ਅਮਰਦੀਪ ਸਿੰਘਪੁਰੀਆ
Video link-https://youtu.be/yjgPLUBrZL8

Sunday, April 12, 2020

ਸਿੱਕਾ..................ਅਮਰਦੀਪ ਸਿੰਘਪੁਰੀਆ

ਸੁਨਹਿਰੀ ਰੰਗ ਪਹਿਲਾ ਹਰਾ ਸੀ।
ਸਿੱਕਾ ਖੋਟਾ ਸੀ ਫਿਰ ਵੀ ਖਰਾ ਸੀ।
ਕਣਕ ਵੀ ਪੱਕ ਗਈ ਆਈ ਵਿਸਾਖੀ,
ਮਿਹਨਤਕਸ਼ ਦਾਤੀ ਲੈ ਕੇ ਖੜਾ ਸੀ।
ਅਣਖ ਗੈਰਤ ਅੱਜ ਕਿਧਰ ਤੁਰਗੀ
ਸਿੱਖੀ ਦੀ ਨਿਸਾਨੀ ਕਦੇ ਕੜਾ ਸੀ।
ਉਸ ਦਾ ਸ਼ਹਿਰ ਡਰਿਆ ਫਿਰਦਾ,
ਪਿੰਡ ਸੂਰਜ ਨੂੰ ਪਿੱਠ ਕਰ ਖੜਾ ਸੀ।
ਅੱਜ ਉਹਦੇ ਲਈ ਬੁਰਾ ਹੋ ਗਿਆ,
ਮੈ ਵੀ ਤਾ ਕਦੇ ਖ਼ਰਾ ਸੀ।
ਸਿੰਘਪੁਰੀਆ ਸ਼ਾਇਰੀ ਦੇ ਚਰਚੇ,
ਅੱਖਰ ਇਕੱਲਾ-ਇਕੱਲਾ ਚੁੱਪ ਜਦ ਖੜਾ ਸੀ।

                          ਅਮਰਦੀਪ ਸਿੰਘਪੁਰੀਆ
Video link-https://youtu.be/kGxwMgr9mNc

Thursday, April 9, 2020

ਕੀ ਕਰੀਏ. ....................ਅਮਰਦੀਪ ਸਿੰਘਪੁਰੀਆ

ਕੀ ਕਰੀਏ ਤੈਨੂੰ ਯਾਦ ਕਰਨਾ ਪੈਦਾ ਏ।
ਯਾਦ ਕਰ ਹਾਉਕਾ ਵੀ ਭਰਨਾ ਪੈਦਾ ਏ।
ਤੂੰ ਮੇਰੇ ਕਿਸੇ ਅਧੂਰੇ ਗੀਤ ਵਰਗਾ ,
ਬੇ-ਜਾਨ ਤਸਵੀਰ ਚ੍ ਰੰਗ ਭਰਨਾ ਪੈਦਾ ਏ।
ਤੂੰ ਕਿਸੇ ਸੁੱਕੇ ਰੁੱਖ ਦੀ ਟਹਿਣੀ ਵਰਗਾ,
ਸਾਨੂੰ ਬਸੰਤ ਆਉਣ ਤੱਕ ਖੜਨਾ ਪੈਦਾ।।
ਤੂੰ ਮੇਰੇ ਅੰਦਰ ਚਲਦੇ ਸਾਹਾ ਵਰਗਾ ਏ,
ਜਿਉਣ ਲਈ ਐਨਾ ਤਾ ਜਰਨਾ ਪੈਦਾ ਏ।
ਅਮਰਦੀਪ ਤੂੰ ਸਾਗਰ ਦਾ ੳਸ ਪਾਰ ਜਿਹਾ,
ਨਾ ਚਹੁਦੇ ਵੀ ਸਾਨੂੰ ਤਰਨਾ ਪੈਦਾ ਏ ।

                        ਅਮਰਦੀਪ ਸਿੰਘਪੁਰੀਆ
Video link-https://youtu.be/z1EnCq8N8jw

Friday, April 3, 2020

ਮੋਮਬੱਤੀਆ.............ਅਮਰਦੀਪ ਸਿੰਘਪੁਰੀਆ

ਦੀਵੇ ਵੀ ਬਾਲੇ ਮੋਮਬੱਤੀਆ ਵੀ ਬਾਲੀਆ।
ਤੇਰੇ ਬਿਨਾ ਦੱਸ ਕਹਾਦੀਆ ਦੀਵਾਲੀਆ।
ਰੌਸਨੀ ਤੋ ਦੂਰ ਹਨੇਰਿਆ ਦੇ ਵਾਸੀ ਆ,
ਦਿਲ ਵੀ ਆ ਕਾਲੇ,ਕੱਲੀ ਸੜਕਾ ਨੀ ਕਾਲੀਆ
ਦੇਸ ਦੀ ਤਰੱਕੀ ਫੁੱਟਪਾਥਾ ੳੱਤੇ ਸੁੱਤੀ ਆ,
ਕੱਚੇ ਬੜੇ ਰਾਹ ਹਾਲੇ ਬਣੀਆ ਨਾ ਨਾਲੀਆ।
ਹਾ ਵੇਖ ਲਏ ਪਹਾੜ ਜੇ ਚੜ ਕੇ ਤੂੰ ਛੱਤ ਤੇ ,
ਰਿਸਤੇ ਤੇ ਨਾਤੇ ਵੇਖ ਦਰਦ ਕਹਾਣੀਆ।
ਸੱਚ ਬੋਲ ਸਿੰਘਪੁਰੀ ਦਰਦ ਬਿਆਨ ਕਰ,
ਹੀਰ ਰਾਝੇ ਮਿਰਜੇ ਤੇ ਸਹਿਬਾ ਵੀ ਸੁਣਾਲੀਆ।

                           ਅਮਰਦੀਪ ਸਿੰਘਪੁਰੀਆ
Video link-https://youtu.be/rVWAObx0sIY


Thursday, April 2, 2020

ਮੇਹਰ ਕਰੀ................ਅਮਰਦੀਪ ਸਿੰਘਪੁਰੀਆ

ਹਾ ਸਭ ਤੇ ਮੇਹਰ ਕਰੀ ਮਾਲਕਾ।
ਚੰਗੀ ਹੀ ਸਵੇਰ ਕਰੀ ਮਾਲਕਾ।
ਸਿੰਘਪੁਰੀ ੳਹ ਸਭਨਾ ਦਾ ਰਾਖਾ,
ਆ ਵੀ ਜਾ, ਨਾ ਹੁਣ ਦੇਰ ਕਰੀ ਮਾਲਕਾ।

                           ਅਮਰਦੀਪ ਸਿੰਘਪੁਰੀਆ
Video link-https://youtu.be/MbyxqLSbz-E