
ਅਦਾ ਹੁੰਦੀ ਹੈ ਦੋਸਤੋ ਚੁੱਪ ਰਹਿਣਾ ਵੀ |
ਹੱਸ-ਹੱਸ ਹਰ ਇਕ ਦੁੱਖ ਸਹਿਣਾ ਵੀ |
ਚਾਹੇ ਲੱਖਾ ਹੀ ਹੋਣ ਮੁਸੀਬਤਾ ਦੋਸਤੋ;
ਬਿਨਾ ਸ਼ੀ ਕੀਤੇ ਕੰਡਿਆ ਵਿਚ ਬਹਿਣਾ ਵੀ|
ਦੁਸ਼ਮਣਾ ਨਾਲ ਵੀ ਦੋਸਤੋ ਯਾਰੀ ਪਾਉਣੀ;
ਬੇਕਦਰਾ ਦੇ ਨਾਲ ਦੋਸਤੋ ਰਹਿਣਾ ਵੀ |
ਦੇਸ-ਕੌਮ ਲਈ ਸੀਸ ਤਲੀ ਤੇ ਧਰਨਾ;
ਹੱਸ-ਹੱਸ ਜਿੰਦਗੀ ਦੇ ਤਖਤੇ ਲਹਿਣਾ ਵੀ|
ਛੱਡ ਕੇ ਡਰ ਕਲਮ ਉਠਾਉਣਾ ਯਾਰੋ;
ਸਿੰਘਪੁਰੀਆ" ਸੱਚ ਜੁਬਾਨੋ ਕਹਿਣਾ ਵੀ|