Monday, May 6, 2013

ਦਿਨ ਹੀ ਕਾਫੀ ............ਅਮਰਦੀਪ ਸਿੰਘਪੁਰੀਆ


ਕਾਲੀਆ ਰਾਤਾ ਵਿਚ ਕੀ ਲੱਭਦਾ ਤੂੰ ਦਿਨ ਹੀ ਕਾਫੀ |
ਕਿਉ ਹਨੇਰੇ ਦੇ ਵਿਚ ਜਗਦਾ ਤੂੰ ਦਿਨ ਹੀ ਕਾਫੀ |
ਨੇਤਾ ਬਣ ਜਾ ਚਿੱਟੇ ਕੱਪੜੇ ਪਾ ਕੇ ਤੂੰ ਮਿੱਤਰਾ ਵੇ,
ਕਿਉ ਰਾਤਾ ਨੂੰ ਫਿਰੇ ਠੱਗਦਾ ਤੂੰ ਦਿਨ ਹੀ ਕਾਫੀ |
ਕਿਉ ਚੌਵੀ ਘੰਟੇ ਸੜਦਾ ਰਹਿੰਦਾ  ਸੂਰਜਾ ਵੇ ਤੂੰ,
ਹੁਣ ਰਾਤਾ ਨੂੰ ਕਿਉ ਮਗਦਾ ਤੂੰ ਦਿਨ ਹੀ ਕਾਫੀ |
ਹੁਣ ਵੱਧ ਗਏ ਰੁਝੇਵੇ ਤੇਰੇ ਮਿਤਰਾ ਕਾਹਤੋ ,
ਜਾਵੇ ਅੰਨੇ ਵਾਹ ਹੀ ਵੱਧਦਾ ਤੂੰ ਦਿਨ ਹੀ ਕਾਫੀ |
ਅਮਰਦੀਪ ਧਰਤੀ ਨੂੰ ਨਾ ਤੂੰ ਸਮਝ ਸਕਿਆ ,
ਪਰ ਜਾਵੇ ਚੰਨ ਵੱਲ ਵੱਧਦਾ ਤੂੰ ਦਿਨ ਹੀ ਕਾਫੀ |
               

                ਅਮਰਦੀਪ ਸਿੰਘਪੁਰੀਆ

ਦੋ ਦਿਲ...........................ਅਮਰਦੀਪ ਸਿੰਘਪੁਰੀਆ

ਸਾਡੀ ਹੀਰ ਬਣੀ ਕਿਤੇ ਸੋਹਣੀ ਬਣ ਚਿੱਤ ਪਰਚਾਉਦੀ ਰਹੀ |
ਦੱਸ ਇਕ ਦਿਲ ਕਿੱਦਾ ਹੀਰੀਏ ਦੋ-ਦੋ ਨਾਲ ਵਟਾਉਦੀ ਰਹੀ
ਨੀ ਅਸੀ ਰਾਜਨੀਤੀ ਨੂੰ ਐਵੇ ਨੀ ਪੜਦੇ ਰਹੇ ਕਿਤਾਬਾ ਚ ,
ਚੋਟੀ ਦੇ ਲੀਡਰਾ ਵਾਲੇ ਦਆ ਪਤਾ ਤੂੰ ਸਾਤੇ ਲਾਉਦੀ ਰਹੀ |
ਜੇ ਤੂੰ ਕਰਦੀ ਰੀਸ਼ਾ ਹੀਰ ਦੀਆ ਤਾ ਯਾਰ ਪੂਰੇ ਰਾਝੇ ਨੇ ,
ਨੀ ਤੂੰ ਦਿਲ ਦੇ ਤਖਤ ਤੇ ਜੱਟ ਨੂੰ ਕਦੇ ਬਠਾਉਦੀ ਰਹੀ  |
ਸਾਡੇ ਸ਼ੇਅਰ ਤੂੰ ਸੁਣਨੋ ਡਰਦੀ ਕੀਤੇ ਆ ਨਾ ਜਾਵੇ ਨਾ ਮੇਰਾ ,
ਹਾਏ ਲੱਗੀ ਵੈਲੇ ਤੂੰ  ਵੀ ਤਾ ਸ਼ੇਅਰ ਸਾਡੇ ਗਾਉਦੀ ਰਹੀ |
ਸਾਡੇ ਵੀ ਚਰਚੇ ਹੌਗੇ ਹੁਣ ਤਾ ਸੱਜਣਾ ਤੇਰੀ ਨਗਰੀ ਚ ,
ਕਦੇ ਟਾਡੇ ਕਦੀ ਜਲੰਧਰ ਨਿਤ ਨਵੀਉ ਥਾ ਬਲਾਉਦੀ ਰਹੀ |
ਨੀ ਚੋਰੀ ਕੀਤਾ ਦਿਲ ਕਿਸੇ ਦਾ ਕਦੇ  ਨਾ "ਸ਼ਿੰਘਪੁਰੀਏ"  ਨੇ ,
ਹਰ ਤੁਹਮਤ ਖੋਰੇ ਕਿਉ ਫਿਰ ਸਾਡੇ ਸਿਰ ਤੇ ਆਉਦੀ ਰਹੀ |
                 

ਅਮਰਦੀਪ ਸਿੰਘਪੁਰੀਆ

poster 2 ਅਮਰਦੀਪ ਸਿੰਘਪੁਰੀਆ

poster