Saturday, May 11, 2019

ਨਾ ਮੈ ਰਾਝਾ ਬਣਿਆ ਨਾ ਉਹ ਹੀਰ ਬਣੀ......ਅਮਰਦੀਪ ਸਿੰਘਪੁਰੀਆ

ਨਾ ਮੈ ਰਾਝਾ ਬਣਿਆ ਨਾ ਉਹ ਹੀਰ ਬਣੀ।
ਸਾਡੇ ਇਸ਼ਕ ਦੀ ਨਵੀ ਉ ਹੀ ਤਸਵੀਰ ਬਣੀ।
ਪੰਡਿਤ ਲੱਭਦੇ ਮੇਰੇ ਹੱਥਾ ਦੀਆ ਲਕੀਰਾ ਚੋ,
ੳਹ ਤਾ ਕਮਲੀ ਅੱਖਾ ਵਾਲਾ ਨੀਰ ਬਣੀ।
ਸ਼ਕਲੋ ਤਾ ਅਸੀ ਪੱਥਰ ਦਿਲ ਹੀ ਲਗਦੇ ਆ,
ਉਝ ਸਾਡੇ ਲਈ ਹੀ ਦਰਦ ਤੇ ਨਾਲੇ ਪੀੜ ਬਣੀ।
ਹੋਰਾ ਲਈ ਤਾ ੳਹ ਕੋਮਲ ਸੀ ਫੁੱਲਾ ਤੇ ਵੱਧਕੇ,
ਭੈੜੀ ਸਾਡੇ ਲਈ ਹੀ ਹਿਜਰਾ ਵਾਲਾ ਤੀਰ ਬਣੀ।
ਪਹਿਲਾ ਕੌਣ ਜਾਣ ਦਾ ਸੀ ਸਿੰਘਪੁਰੀਏ ਨੂੰ,
ਉਦਾ ਦੁੱਖ ਗਜ਼ਲਾ ਚ੍ ਲਿਖਿਆ ਤਕਦੀਰ ਬਣੀ।

              ਅਮਰਦੀਪ ਸਿੰਘਪੁਰੀਆ
Video link-https://youtu.be/XoNkQWlHNDo

Saturday, May 4, 2019

ਖਾਮੌਸੀ ਰਾਤ ਦੀ .............ਅਮਰਦੀਪ ਸਿੰਘਪੁਰੀਆ

ਜਮਾਨਾ ਇੰਜ ਫੜ ਰਿਹਾ ਹੈ ਰਫਤਾਰ
ਕਿ ਸਵਾਲ-ਜਵਾਬ,ਜਵਾਬ-ਸਵਾਲ ਚ੍ ਤਬਦੀਲ ਹੋ ਰਿਹਾ।
ਸਭਿਆਚਾਰ ਦੀ ਤੁਸੀ ਤਾ ਗੱਲ ਛੱਡ ਦਿੳ ਦੋਸਤੋ
ਇਥੇ ਹੋਰ ਪਤਾ ਨਹੀ ਕਿ ਕੁਝ ਖੋਹ ਰਿਹਾ ਹੈ।
ਆਪਣੇ ਭਲੇ ਬਾਰੇ ਤੁਸੀ ਕਿੳ ਲੋਚਦੇ ਹੋ
ਇਥੇ ਚੋਣਾ ਵੇਲੇ ਕੀਤੇ ਖਰਚੇ ਦਾ ਪੈਸਾ ਪੂਰਾ ਹੋ ਰਿਹਾ ਹੈ।
ਰੱਬ ਦੀ ਭਾਲ ਵਿਚ ਕਿੳ ਦੋਸਤੋ ਤੁਸੀ ਭਟਕ ਰਹੇ ਹੋ
ਰੱਬ ਤਾ ਤੁਹਾਡੇ ਅੰਦਰ ਬੈਠਾ ਰੋ ਰਿਹਾ ਹੈ।
ਫੁਰਸਤ ਕਿਸੇ ਕੋਲ ਨਹੀ ਕੁਝ ਕਹਿਣ ਦੀ ਇਥੇ
ਹਰ ਕੋਈ ਦਿਲ ਦੇ ਅਰਮਾਨ ਦਿਲ ਨੂੰ ਕੈ ਰਿਹਾ ਹੈ।
ਚੰਨ ਦੀ ਰੌਸਨੀ ਪਾੜ ਰਹੀ ਹੈ ਜੇ ਹਨੇਰੇ ਨੂੰ ਮੇਰੇ ਦੋਸਤੋ
ਤਾ ਹਨੇਰਾ ਵੀ ਚੰਨ ਨੂੰ ਕੁਝ ਕੈ ਰਿਹਾ ਹੈ।
ੳੱਡ ਰਹੇ ਪੰਛੀ ਦੇਖ ਰਹੇ ਨੇ ਧਰਤੀ ਵੱਲ
ਹੱਦਾ,ਬੰਨਿਆ ਵਿਚੋ ਆਪਣਾ ਆਲ੍ਣਾ ਪੰਛੀ ਟੋਹ ਰਿਹਾ ਹੈ।
ਦੋਸਤੋ ਕੋਈ ਧੁੱਪੇ ਬੈਠਾ ਵੀ ਠਰ੍ਦਾ ਮਰਦਾ ਠੰਡ ਤੋ ਹੈ ਡਰਦਾ
ਤੇ ਕੋਈ ਬਰਫ਼ ਨੂੰ ਫੜਕੇ ਧੋ ਰਿਹਾ ਹੈ।
ਕੋਈ ਫੁੱਲਾ ਨੂੰ ਵੀ ਕੰਡੇ ਦੱਸਦਾ ਫੁੱਲਾ ਤੋ ਵੀ ਡਰ ਡਰਕੇ ਰਹਿੰਦਾ
ਕੋਈ ਕੰਡਿਆ ਦੇ ਹਾਰ ਪਰੌ ਰਿਹਾ ਹੈ।
ਖਾਮੌਸੀ ਰਾਤ ਦੀ ਕੁਝ ਦੱਸ ਰਹੀ ਸਵੇਰੇ ਨੂੰ
ਸਿਖਰ ਦੁਪਹਿਰੇ ਕੋਈ ਦਿਨ ਤੋ ਸੂਰਜ ਖੋਹ ਰਿਹਾ ਹੈ।
ਸਿੰਘਪੁਰੀਆ ਕਿੳ ਸੱਚ ਲਿਖਣ ਤੋ ਡਰਦਾ ਏ
ਕਿੳ ਡਰ-ਡਰ ਸੱਚੇ ਬੋਲ ਸ਼ੇਅਰਾ ਚ੍ ਪਰੌ ਰਿਹਾ ਹੈ।
             ਅਮਰਦੀਪ ਸਿੰਘਪੁਰੀਆ


ਪੰਜ ਤੀਰ ਮਾਸਿਕ ਪੱਤਿਕਾ ਵਿਚ ਸਤੰਬਰ 2007 ਨੂੰ ਪ੍ਰਕਾਸ਼ਿਤ ਹੋਈ ਸੀ

Video link-https://youtu.be/evyMEG66AQk

ਭਗਤ ਸਿੰਘ vs ਰਿਸ਼ਵਤ ...............ਅਮਰਦੀਪ ਸਿੰਘਪੁਰੀਆ


ਜਦੋ ਕੋਈ ਬੇਇਨਸਾਫ਼ੀ ਹੁੰਦੀ ਮੇਰਾ ਭਗਤ ਸਿੰਘ
ਜਾਗ ਜਾਦਾ,
ੳੱਠ ਕੇ ਦੇਖ ਦਾ ਸੱਜੇ ਖੱਬੇ,
ਤੇ ਫਿਰ.......
ਬੋਲ ਦਾ
ਅੱਜ ਵੀ ਕੋਈ ਨੀ ਜੋ ਬੋਲੇ ਬੇਇਨਸਾਫ਼ੀ ਦੇ ਖਿਲਾਫ,
ਫਿਰ ਮੈਨੂੰ ਹੀ ਬੋਲਣਾ ਪੇਣਾ
ਪਰ ਐਤਕੀ ਭਗਤ ਸਿੰਘ ਨਹੀ ਬੋਲਦਾ
Jio ਦਾ ਫਰੀ ਨੈਂਟ ਚੱਲਾ ਚੱਲਾ
Tiktok ਤੇ ਵੀਡਿਓ ਬਣਾ
ਬੱਸ defaulter ਗਾਣੇ ਤੇ lipsing ਹੀ ਕਰਦਾ
ਬਸ ਇਥੇ ਹੀ ਬਸ ਨਹੀ
ਹੁਣ ਰਾਜਗੁਰੂ ਸੁਖਦੇਵ
ਵੀ ੳਸ ਦੇ instagram ਤੇ friend ਨੇ
ਤੇ ਹੁਣ ਜਦੋ ਭਗਤ ਸਿੰਘ ਜਾਗ ਦਾ
ਕਹਿੰਦਾ ਕੀ ਹੋ ਰਿਹਾ
ਅਸੀ ਫਿਰ ਤੋ ਗੁਲਾਮ ਹੋਗੇ
ਤੇ ਇਕ ਆਵਾਜ਼ ਆਉਦੀ ਰਹਿਣ ਦੇ ਸੁੱਤਾ ਭਗਤ ਸਿੰਘ ਨੂੰ
ਤੂੰ ਆਪਣਾ ਉਲੂ ਸਿੱਧਾ ਰੱਖ
ਇਹ ੳਹ ਦੇਸ ਆ ਜਿਥੇ
ਰਿਸ਼ਵਤ ਦੇ ਕੇਸ ਵਿਚ ਅੰਦਰ,
ਤੇ ਰਿਸ਼ਵਤ ਦੇ ਕੇ ਛੁੱਟ ਸਕਦਾ
ਹੁਣ ਭਗਤ ਸਿੰਘ wallpaper ਤੇ ਲੱਗਣ ਜੋਗਾ ਰਹਿ ਗਿਆ।
ਮੈ ਫ਼ੈਨ ਭਗਤ ਸਿੰਘ ਦਾ ਗਾਣਾ ਗਾੳਣ ਜੋਗਾ ਰਹਿ ਗਿਆ।
               ਅਮਰਦੀਪ ਸਿੰਘਪੁਰੀਆ
Video link-https://youtu.be/GYMjxjVgVks

ਖ਼ਤ............ਅਮਰਦੀਪ ਸਿੰਘਪੁਰੀਆ

ਦਿਨ ਓਹਦੋ ਵੀ ਪੂਰਬ ਚੋ ਚੜਦਾ ਸੀ
ਤੇ ਪੱਛਮ ਵਿਚ ਡੁੱਬ ਦਾ ਸੀ.......
ਪਰ ੳਹਦੋ ਦਿਨ ਚੜਦੇ ਨੂੰ
ਇਕ ਮਸਤੀ ਹੁੰਦੀ ਸੀ
ਤੇ ਡੁੱਬਦੇ ਤੱਕ
ਕਿੰਨੀਆ ਯਾਦਾ.........!
ਦਿਨ ਅੱਜ ਵੀ ਪੂਰਬ ਚੋ ਚੜਦਾ
ਤੇ ਪੱਛਮ ਵਿਚ ਡੁੱਬਦਾ ਏ....
ਪਰ ਹੁਣ ਚੜਦੇ ਨੂੰ ਵੀ ਯਾਦਾ
ਤੇ ਡੁੱਬਦੇ ਵੀ ਯਾਦਾ
ੳਹ ਕਿੰਨੀਆ ਪੁਰਾਣੀਆ ਯਾਦਾ
ਜੋ ਯਾਦ ਆ ਹੀ ਜਾਦੀਆ ਨੇ।
ਕਿਸੇ ਗਲਤ ਲਿਖੇ ਸਿਰਨਾਵੇ-
ਕਰਕੇ ਮੁੜ ਆਏ ਖਤ ਦੀ ਤਰਾ...

               
             ਅਮਰਦੀਪ ਸਿੰਘਪੁਰੀਆ                  
 link video-
https://youtu.be/HQzGcP3jdZU

ਔਰਤ ਦਿਵਸ.................ਅਮਰਦੀਪ ਸਿੰਘਪੁਰੀਆ

ਮੈ ਔਰਤ ਦਿਵਸ ਤੇ ਲਿਖੀ ਕੋਈ ਕਵਿਤਾ ਨਹੀ ,ਮੈ ਝਾਂਸੀ ਦੀ ਰਾਣੀ ਹਾਂ।
ਮੈ ਔੜਾ ਮਾਰੀ ਧਰਤੀ ਨਹੀ,ਪਿੰਡ ਦੀ ਫਿਰਨੀ ਲੱਗੀ ਪਿੱਪਲੀ ਪੁਰਾਣੀ ਹਾਂ।
ਡਿਗਰੀ ਹੱਥ ਫੜ ਪੁਲੀਸ ਦੀ ਕੁੱਟ ਦੀ ਸਿਕਾਰ ਹੋਈ ਕੋਈ ਅੱਬਲਾ ਨਹੀ,
ਨਾ ਸਿੰਘਪੁਰੀਆ ਤੇਰੀ ਲਿਖੀ, ਕੋਈ ਗਜਲ ਕਵਿਤਾ,ਨਾ ਕੋਈ ਕਹਾਣੀ ਹਾਂ।
ਸਦੀਆ ਤੋ ਉਡੀਕ ਰਹੀ ਸੀ ਲਫ਼ਜ ਜੋ ਪੁਰਾ ਕਰ ਦੇਣ ਮੇਰੀ ਬਾਤ ਨੂੰ,
ਮਹਿਖਨੇ ਵਿਚ ਸਰਾਬ ਹਾਂ ਮੈ ਤੇ ਦਿਲ ਮੰਦਿਰ ਆ ਕੇ ਹੰਝੂ ਹਾਂ ਪਾਣੀ ਹਾਂ।


                                    ਅਮਰਦੀਪ ਸਿੰਘਪੁਰੀਆ
Link video-https://youtu.be/VL-uA6lqCpQ