Wednesday, February 22, 2012

ਗੀਤ -ਬੀਬੇ ਪੁੱਤ (song-beebe putt) lyrics -ਅਮਰਦੀਪ ਸਿੰਘਪੁਰੀਆ


ਨਾ ਦਾਰੂ ਨਾ ਸੂਟੇ ਲਾਈਏ
ਦੁੱਧ ਮੱਖਣ ਖਾ ਢੋਲੇ ਗਾਈਏ ,
ਨਾ ਡੱਬ ਵਿਚ ਪਿਸ੍ਟਲ ਮਿਤਰਾ ਦੇ ਨਾ ਹੀ ਕੇਸ ਕੋਈ ਚਲਦੇ ਆ ,
ਅਸੀ ਬੀਬੇ ਪੁੱਤ ਆ ਮਾਵਾ ਦੇ ਬਾਪੂ ਜੀ ਫਿਕਰ ਕਿਓ ਕਰਦੇ ਆ|
ਅਸੀ ਕੱਬਡੀ ਦੇ ਕੱਪ ਲੜਦੇ
ਪੂਰਾ ਮੰਨ ਲਾ ਕਾਲ੍ਜ ਪੜਦੇ,
ਰੌਡਵੇਜ ਦੀ ਬਸ ਤੇ ਜਾਈਏ ਖਰਚੇ ਤੋਂ ਵੀ ਡਰਦੇ ਆ,
ਅਸੀ ਬੀਬੇ ਪੁੱਤ ਆ ਮਾਵਾ ਦੇ ਬਾਪੂ ਜੀ ਫਿਕਰ ਕਿਓ ਕਰਦੇ ਆ|
ਬਾਪੂ ਦੀ ਸਰਦਾਰੀ ਸਾਭੀ
ਯਾਰਾ ਦੀ ਨਾਲੇ ਯਾਰੀ ਸਾਭੀ,
ਪੱਗ ਪੌਚਵੀ ਬੰਨਕੇ ਤੁਰੀਏ ਸਰੀਕਾ ਦੇ ਦਿਲ ਸੜਦੇ ਆ,
ਅਸੀ ਬੀਬੇ ਪੁੱਤ ਆ ਮਾਵਾ ਦੇ ਬਾਪੂ ਜੀ ਫਿਕਰ ਕਿਓ ਕਰਦੇ ਆ|
ਮਾਣ੍ਕ ਦੀ ਜ੍ਦ ਕ੍ਲੀ ਕੋਈ ਗਾਉਦਾ
ਅਮਰ੍ਦੀਪ ਸਭ ਸੌਚੀ ਪਾਉਦਾ ,
ਸਿੰਘਪੁਰ ਵਾਲਾ ਬੈਸ ਕਹਿੰਦਾ ਅਣਖਾ ਪਿੱਛੇ ਮਰਦੇ ਆ,
ਅਸੀ ਬੀਬੇ ਪੁੱਤ ਆ ਮਾਵਾ ਦੇ ਬਾਪੂ ਜੀ ਫਿਕਰ ਕਿਓ ਕਰਦੇ ਆ|

ਪੰਜਾਬੀ ਮੇਰੀ...................ਅਮਰਦੀਪ ਸਿੰਘਪੁਰੀਆ


ਪੰਜਾਬੀ ਮੇਰੀ ਮਾਂ ਵਰਗੀ......................

ਰੱਬ ਨੂੰ ਵੀ ਖੁੰਜੇ ਲਾਈ ਰੱਖਦੇ .........................ਅਮਰਦੀਪ ਸਿੰਘਪੁਰੀਆ


ਪਤਾ ਨਹੀ ਕੀ ਜਮਾਨਾ ਆ ਗਿਆ ਹੈ ਅੱਜ ਕੱਲ,
ਲੋਕ ਸੱਚ ਝੂਠ ਦੇ ਵਿਚ ਓਲਝਾਈ ਰੱਖਦੇ |
ਕੋਈ ਕਰਦਾ ਨਾ ਕੰਮ ਟਾਇਮ ਸਿਰ ,
ਸਭ ਲਾਰਿਆ ਵਿਚ ਹੀ ਲਟਕਾਈ ਰੱਖਦੇ |
ਗੱਲ ਸੁਣਦਾ ਨਾ ਕੋਈ ਕਿਸੇ ਦੀ ਇਥੇ ,
ਸਭ ਆਪਣੀਆ ਹੀ ਗੱਲਾ ਵਿਚ ਲਾਈ ਰੱਖਦੇ |
ਸ਼ਰਮ ਤੇ ਹਯਾ ਨਾ ਦੀ ਚੀਜ ਨਾ ਮਿਲਦੀ ਅੱਜ ਭਾਲਿਆ,
ਸਭ ਲੋਕ ਪੈਸੇ ਦੀ ਦੌੜ ਵਿਚ ਹਿੱਸਾ ਪਾਈ ਰੱਖਦੇ |
ਜਿਓਦੇ ਬੰਦੇ ਦੀ ਨਾ ਕੋਈ ਕਦਰ ਕਰਦਾ ,
ਮਰ ਜਾਵੇ ਤਾ ਫੁੱਲ ਕਬਰਾ ਤੇ ਚੜਾਈ ਰੱਖਦੇ |
ਸਿੰਘਪੁਰੀਆ ਕਰ ਰੱਬ ਅੱਗੇ ਦੁਆ ਕੋਈ ,
ਅੱਜ ਕੱਲ ਤਾ ਲੌਕ ਰੱਬ ਨੂ੍ੰ ਵੀ ਖੁੰਜੇ ਲਾਈ ਰੱਖਦੇ |

ਨਵੇ ਸਾਲ ਵਿਚ ਨਵੀਆ ਉਮੰਗਾ.....................ਅਮਰਦੀਪ ਸਿੰਘਪੁਰੀਆ


ਚੜਜਾ ਸੂਰਜ , ਮਾਰ ਚਮਕਾਰੇ|
ਹਰ ਪਾਸੇ ਹਰ ਫੁੱਲ ਮਹਿਕ ਖਿਲਾਰੇ|
ਨਵੇ ਸਾਲ ਵਿਚ ਨਵੀਆ ਉਮੰਗਾ ,
ਛੱਡ ਕੇ ਵੈਰ ਹੋ ਜਾਉ ਇਕਠੇ ਸਾਰੇ |
ਪਿਆਰ ਹੀ ਵੰਡੋ ਪਿਆਰ ਹੀ ਮੰਗੋ ,
ਛੱਡ ਨਫਰਤ ਲਾਓ ਨਵੇ ਹੀ ਨਾਅਰੇ |
ਹਰ ਬੱਚੀ ਮਹਿਕੇ ਵਾਗ ਗੁਲਾਬ ਦੇ ,
ਪੜ ਲਿਖ ਕੇ ਤ੍ਹੋੜੇ ਅੰਬਰੋ ਤਾਰੇ |
ਨਾ ਹੀ ਚੜੇ ਕੋਈ ਭੇਟ ਨਸੇ ਦੀ ਯਾਰੋ ,
ਨਾ ਹੀ ਲਾਵੇ ਕੋਈ ਕਿਸੇ ਨੂੰ ਝੂਠੇ ਲਾਰੇ |
ਨਾ ਹੀ ਕਿਸੇ ਦਾ ਕੋਈ ਦਿਲ ਹੀ ਤ੍ਹੋੜੇ ,
ਨਾ ਸਿੰਘਪੁਰੀਆ ਕੋਈ ਕਰੇ ਪੁੱਠੇ ਕਾਰੇ |
ਨਵੇ ਸਾਲ ਵਿਚ ਨਵੀਆ ਉਮੰਗਾ ,
ਛੱਡ ਕੇ ਵੈਰ ਹੋ ਜਾਉ ਇਕਠੇ ਸਾਰੇ |