ਤੇਰੇ ਸਹਿਰ ਜਦੋ ਆਏ ਖਿੜ ਗਏ ਸੀ ਗੁਲਾਬ ਵਾਗੂ।
ਹਾਏ ਰੂਪ ਤੱਕ ਤੇਰਾ ਸੋਹਣਾ ਸੂਹਾ ਲਾਲ ਸਰਾਬ ਵਾਗੂ।
ਤੇਰਾ ਨਾ ਕੋਈ ਪਤਾ ਟਿਕਾਣਾ ਹੁਣ ਯਾਦਾ ਹੀ ਨੇ ਨਾਲ ਸਾਡੇ,
ਤੂੰ ਅੱਖਾ ਮੀਟਣ ਤੇ ਹੀ ਦਿਸਦੀ ਹੁਣ ਸੋਹਣੇ ਖਾਬ ਵਾਗੂ।
ਨਸੀਬਾ ਵਿਚ ਖੁਸੀ ਨਾ ਸਾਡੇ ਸੀ ਲਿਖੀ ਰੱਬ ਨੇ ਸੱਜਣਾ,
ਸਾਡਾ ਹਾਲ ਏ ਬਰਸਾਤੀ ਪਾਣੀ ਨਾਲ ਭਰੇ ਤਲਾਬ ਵਾਗੂ।
ਤਾਜ ਸਾਡਾ ਬਣਨ ਤੋ ਪਹਿਲਾ ਹੀ ਤੇਜਾਬੀ ਮੀਹ ਫਿੱਕਾ ਕੀਤਾ,
ਇਸ ਪੈਸੇ ਦੇ ਸਹਿਰ ਵਿਚ ਫਿਰਦੇ ਹਾ ਕੋਰੀ ਕਿਤਾਬ ਵਾਗੂ।
ਅਮਰਦੀਪ ਬੇਈਮਾਨ ਨੂੰ ਗਮ ਕੀ, ਕੀ ਕੋਈ ਜਾਣੇ ਸੱਜਣਾ,
ਬਸ ਤਪਸ ਹੀ ਤਪਸ ਲਈ ਬੈਠੈ ਹਾ ਆਫ਼ਤਾਬ ਵਾਗੂ ।
ਅਮਰਦੀਪ ਸਿੰਘਪੁਰੀਆ