ਨਾ ਦੁੱਧ,ਨਾ ਚੌਲ ਸੱਜਣਾ, ਖੰਡ ਪਾਉਣ ਨਾ ਮਿੱਠੀ ਖੀਰ ਹੁੰਦੀ। Copyright ਨਾ ਸੱਜਣਾ ਦੁੱਧ ਕੋਲ,ਦੁੱਧ ਦੀ ਹੀ ਬਣੀ ਖੀਰ ਹੁੰਦੀ।
Copyright ਨਹੀ ਕਿਸੇ ਕੋਲ ਸੂਰਜ ਦੀ ਰੋਸਨੀ ਦਾ,
ਨਾ ਚੰਨ ਦੀ ਚਾਨਣੀ ਕਿਸੇ ਦੇ ਪਿਉ ਦੀ ਜਗੀਰ ਹੁੰਦੀ।
ਕਾਂ ਕੋਇਲ ਨਾਲ ਨੀ ਖਫ਼ਾ ਹੁੰਦਾ, ਚਾਹੇ ਰੰਗ ਇਕੇ ਜਿਹਾ,
ਦੁੱਧ ਤੋ ਬਣਦੀ ਲੱਸੀ ਦੇਖਣ ਨੂੰ ਇਕ, ਵੱਖਰੀ ਤਸ਼ਹੀਰ ਹੁੰਦੀ।
ਸੱਜਣਾ ਪਰਮਾਤਮਾ ਦੇ ਘਰ ਕੋਈ copyright ਹੈ ਨਹੀ ,
ਰੱਬ ਦੇ ਘਰ ਦੀ ਖਿੱਚੀ copyright ਤਸਵੀਰ ਹੁੰਦੀ।
ਗੀਤ ਲਿਖ ਤਾ ਸਿੰਘਪੁਰੀਏ ਨੇ ਲਿਖਣ ਤੱਕ ਹੀ ਤੇਰਾ ,
ਵਾਹ-ਵਾਹ ਤੁਰ ਜਾਣ ਤੋ ਬਆਦ, ਹੀ ਸ਼ਾਇਦ ਆਖੀਰ ਹੁੰਦੀ।
ਅਮਰਦੀਪ ਸਿੰਘਪੁਰੀਆ
Youtube link-https://youtu.be/GJU5Dir0HZI
