Amardeep singhpuria
Sunday, September 27, 2020
Tuesday, September 15, 2020
ਇਹ ਕੋਈ ਇਨਸਾਫ ਨਹੀ- ਖੇਤੀ ਆਰਡੀਨੈਂਸ: ਕਿਸਾਨ ਅੰਦੋਲਨ .........ਅਮਰਦੀਪ ਸਿੰਘਪੁਰੀਆ
ਹਰ ਵਾਰ ਭਗਤ ਸਿੰਘ ਹੀ ਫਾਸੀ ਚੜੇ ਇਹ ਕੋਈ ਇਨਸਾਫ ਨਹੀ।
ਤੇ ਉਹ ਬਸ ਬੈਠ ਕੇ ਸਿਆਸਤ ਹੀ ਘੜੇ ਇਹ ਕੋਈ ਇਨਸਾਫ ਨਹੀ।ਇਸ ਵਾਰ ਸਿਆਸਤ ਅਸੀ ਘੜਾਗੇ ਪਰ ਏ ਸੀ ਵਾਲੇ ਕਮਰੇ ਵਿਚ ਨਹੀ,
ਫਿਰ ਵੀ ਕੁਰਸੀ ਦੇ ਮਗਰ ਹੀ ਹਾ ਖੜੇ ਇਹ ਕੋਈ ਇਨਸਾਫ ਨਹੀ।
ਅੰਨਦਾਤਾ ਅੰਨ ਲਈ ਤਰਸੇ ਪੜਿਆ ਲਿਖਿਆ ਤਰਸੇ ਰੁਜਗਾਰ ਲਈ ਕਿਉ,
ਕਿਸਾਨ ਦਾ ਪੁੱਤਰ ਇਕਲਾ ਵੱਟਾ ਹੀ ਘੜੇ ਇਹ ਕੋਈ ਇਨਸਾਫ ਨਹੀ।
ਹਾ ਸ਼ਾਇਰ 'ਸਿੰਘਪੁਰੀਆ' ਸੱਚ ਲਿਖ-ਲਿਖ ਸੁਣਾਵੇ ਸੁਣਦਾ ਕੌਣ - ਕੌਣ
ਉਹ ਜੇ ਸੱਚ ਦੇ ਮੁਰੀਦ ਨਾਲ ਨਾ ਖੜੇ ਇਹ ਕੋਈ ਇਨਸਾਫ ਨਹੀ।
ਅਮਰਦੀਪ ਸਿੰਘਪੁਰੀਆ
Video link-https://youtu.be/9L4kxBOVwT8
babbu maan vs sidhu moose wala ........... amardeep singhpuria
ਮਸਲਾ ਸਾਡਾ ਬੱਬੂ ਮਾਨ ਨੀ ਨਾ ਹੀ ਮੁਸੇਵਾਲਾ।
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।ਪਾਣੀ ਇੰਨੇ ਗੰਦੇ ਹੋ ਗਏ ਹੁਣ ਅਲਕੋਹਲ ਨਾ ਹੱਥ ਧੁਲਾਵਾ।
ਰੁਜਗਾਰ ਸੀ ਮੰਗਿਆ ਕੁਝ ਹੋਰ ਨਹੀ
ੳਹ ਦਿਲ ਸਾਡੇ ਵਿਚ ਚੋਰ ਨਹੀ
ਸੱਚ ਬੋਲਣੋ ਕੌਣ ਰੋਕਲੂ ਕਿੰਝ ਲਾ ਵਾ ਮੂੰਹ ਤੇ ਤਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।
ਹਾ ਚੇਲੇ ਗੁਰੂ ਤੋ ਉੱਚੇ ਹੋਗੇ
ਗੰਗਾ ਨਹਾ ਕੇ ੳਹ ਸੁੱਚੇ ਹੋਗੇ,
ਧੱਕਾ ਮਾਰ ਕੇ ਅੱਗੇ ਲੰਘਦੇ ਮਰਣ ਪੁੱਠੀਆ ਛਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।
ਸਿੰਘਪੁਰੀਆ ਇਹ ਰੇਸ ਅਨੌਖੀ
ਹਾ ਜਿੱਤਣ ਵਾਲੇ ਸਾਰੇ ਦੌਖੀ,
ਅਮਰਦੀਪ ਕਰ ਜਾ ਤਰੱਕੀ ਦੇਖੀ ਕਿੱਦਾ ਪਾਓਦੇ ਜਾਲਾ,
ਜਿਧਰ ਤੱਕਾ ਨਜ਼ਰੀ ਪੈਂਦਾ ਹੁਣ ਤਾ ਘਾਲਾ ਮਾਲਾ।
ਅਮਰਦੀਪ ਸਿੰਘਪੁਰੀਆ
Video link-https://youtu.be/ULLRo-KTsOk
Sanju........... amardeep singhpuria
ਗੱਲ ਮਾਣ ਵਾਲੀ ਨੀ ਪੁੱਤ ਕੇਸ ਤੇ ਕੇਸ ਹੁੰਦੇ ਆ।
ਜੋ ਜਿੱਤ ਦੇ ਆ ਘੌੜੇ ਉਹੀ ਵਿਚ ਰੇਸ ਹੁੰਦੇ ਆ।
ੳਹ ਕੀ ਸੰਜੂ ਕੀ ਸਲਮਾਨ ਪੈਸੇ ਦੀਆ ਖੇਡਾ,
ਇਨਸਾਫ ਲਈ ਤਰਸੇ ਗਰੀਬ,ਉਹ ਵਿਦੇਸ ਹੁੰਦੇ ਆ
ਤੂੰ ਸਿੰਘਪੁਰੀਆ ਸ਼ਾਇਰ ਰਹਿ ਲੀਡਰ ਨਾ ਬਣ,
ਲੀਡਰ ਤੇ ਪੰਜ ਸਾਲ ਤੇ ਪੰਜ ਸਾਲ ਫੇਰ ਹੁੰਦੇ ਆ।
ਅਮਰਦੀਪ ਸਿੰਘਪੁਰੀਆ
Video link-https://youtu.be/6Sm1Xf7sh14
Subscribe to:
Posts (Atom)

