Saturday, June 29, 2019

ਮਿੱਠਾ ਬੰਦ................ਅਮਰਦੀਪ ਸਿੰਘਪੁਰੀਆ

ਜਿਦਣ ਦਾ ਝੂਠ ਲਿਖਣਾ ਬੰਦ ਕੀਤਾ
ਕੋਈ ਘੱਟ ਹੀ ਸੁਣਦਾ ਏ ਮੇਰੀਆ
ਕਵਿਤਾਵਾ...........
ਹਰ ਕੋਈ ਇਕੋ ਗੱਲ ਕਹਿੰਦਾ ਏ ਹੁਣ
ਤੂੰ ਮੈਨੂੰ ਗਾਲ ਕੱਢੀ..........।
ਤੂੰ ਮੈਨੂੰ ਗਾਲ ਕੱਢੀ..........।
ਜਿਦਣ ਦਾ ਮਿੱਠਾ ਬੰਦ ਕੀਤਾ
ੳਸੇ ਦਿਨ ਦਾ ਹੀ ਬੀਮਾਰ ਪਿਆ ਹਾ
ਹਰ ਕੋਈ ਇਕੋ ਗੱਲ ਕਹਿੰਦਾ ਏ
ਮਿੱਠਾ ਬੰਦ ਕਰਦੋ ਸੂਗਰ ਕਰਦਾ ਸੂਗਰ...।

 Youtube link video-     https://youtu.be/K3HeKBeapQU
             ਅਮਰਦੀਪ ਸਿੰਘਪੁਰੀਆ

Tuesday, June 4, 2019

ਸੱਚ v/s ਝੂਠ ................. ਅਮਰਦੀਪ ਸਿੰਘਪੁਰੀਆ

ਸੱਚ ਤੇ ਝੂਠ ਦੀ ਇਕ ਦਿਨ ਹੋ ਗਈ ਲੜਾਈ।
ਝੂਠ ਕਹਿੰਦਾ ਤੂੰ ਮੇਰਾ ਭਾਈ ਮੈ ਤੇਰਾ ਭਾਈ।
ਸੱਚ ਨੇ ਝੱਟ ਮੰਨ ਲਈ ਝੂਠ ਦੀ ਝੂਠੀ,
ਪਰ ਪਿਆਰ ਨਾ ਝੂਠ ਲੜਾਈ ਮੁਕਾਈ,
ਇਕ ਦਿਨ ਸੱਚ ਗਿਆ ਕਚਹਿਰੀ ਭੁੱਲ ਭੁਲੇਖੇ,
ਸੱਚ ਨੂੰ ਜਿਥੇ ਜਾਦੀ ਏ ਯਾਰੋ ਸਜਾ ਸੁਣਾਈ।
ਲੱਖਾ ਦਾ ਵਿਕਦਾ ਵੇਖ ਕੇ ਝੂਠ ਸਿੰਘਪੁਰੀਆ,
ਪੈਸੇ ਖਾਤਰ ਸੱਚ ਵਿਕ ਗਿਆ ਸੁਦਾਈ।
ਕਿਹੜਾ ਕਹਿੰਦਾ ਮੈ ਕਦੇ ਝੂਠ ਨੀ ਬੋਲਿਆ,।
ਸੱਚ ਨੂੰ ਝੂਠ ਨੇ ਇਕੋ ਸੱਚੀ ਬਾਤ ਸੁਣਾਈ।
ਸੱਚ ਬੋਲਿਆ ਮੇਰੇ ਬਿਨਾ ਵੀ ਤੂੰ ਹੈ ਅਧੂਰਾ,
ਸੱਚ ਕਹਿੰਦਾ ਤੂੰ ਮੇਰਾ ਭਾਈ ਮੈ ਤੇਰਾ ਭਾਈ।

          ਅਮਰਦੀਪ ਸਿੰਘਪੁਰੀਆ
Video link-https://youtu.be/ZK_QDNe9CRs