ਗਲੀਆ ਸਭ ਬਜ਼ਾਰ ਬੰਦ ਨੇ, ਫਿਰਦਾ ਬਹਾਰ ਕੋਰੋਨਾ। ਹਾ ਬੱਚ ਲੋ ਜਿੰਨਾ ਬੱਚ ਸਕਦੇ ਆ, ਮਾੜੀ ਮਾਰ ਕੋਰੋਨਾ।
ਗਰੀਬਾ ਨੂੰ ਹੀ ਤੰਗ ਕਰਦਾ ਏ, ਲੀਡਰਾ ਵਾਲੇ ਲੱਛਣ,
ਸਕੂਲ ਕਾਲਜ ਤਾ ਭੱਜ-ਭੱਜ ਬੜਦਾ, ਨਾ ਠੇਕੇ ਬਾਰ ਕੋਰੋਨਾ।
ਦੇਣਾ ਆਪਾ ਕੁਝ ਨਹੀ, ਉਝ ਘਰੋ ਨਾ ਨਿਕਲੋ ਬਹਾਰ,
ਹੁਣ ਬਿਜਲੀ ਦਾ ਬਿਲ ਵੀ ਆਪੇ, ਜਾ ਦੇਵੇ ਤਾਰ ਕੋਰੋਨਾ।
ਗੈਰ ਜਰੂਰੀ ਕੰਮ ਵੀ ਹੋ ਗਏ, ਰੋਟੀ ਕਿਥੋ ਖਾਂਈਏ,
ਵਿਚ ਰੈਲੀਆ ਖੌਰੇ ਕਿੳ, ਹੋ ਜਾਦਾ ਬੀਮਾਰ ਕੋਰੋਨਾ।
ਸਿੰਘਪੁਰੀਆ ਰੱਬ ਹੀ ਰਾਖਾ,ਵਾਇਰਸ ਹੋਇਆ ਅਡਵਾਸ,
ਮਾਸਕ ਲਾ ਕੇ ਪੜ ਦੇ ਰਚਨਾ, ਬੜਾ ਹੁਸਿਆਰ ਕੋਰੋਨਾ।
ਅਮਰਦੀਪ ਸਿੰਘਪੁਰੀਆ
Youtube link-https://youtu.be/91QQYgBB4pU
