Sunday, May 30, 2010
Wednesday, May 19, 2010
ਮੇਰੀ ਤੁਰਦੀ ਫਿਰਦੀ ਲਾਸ਼ ਨੂੰ ਯਾਰਾ ਲਾਬੂ ਲਾਇਆ..............ਅਮਰਦੀਪ ਸਿੰਘਪੁਰੀਆ
ੳਏ ਅੱਖਾ ਦੇ ਵਿਚ ਰੌਸ਼ਨੀ ਸਾਰਾ ਜੱਗ ਰੌਸ਼ਨਾਇਆ|
ਅੱਜ ਸ਼ਿਖਰ ਦੁਪਹਿਰੇ ਕਿਥੌ ਚੰਨ ਚੜ ਆਇਆ |
ਦਿਲਾ ਦੇ ਵਿਚ ਫਾਸਲੇ ਤਾ ੳਮਰਾ ਦੇ ਪੈ ਗਏ ਯਾਰਾ
ਇਹ ਦਾਗ ਹਿਜਰ ਦਾ ਲੱਗਿਆ ਕਿਵੇ ਜਾੳ ਮਿਟਾਇਆ |
ਦਿਲ ਵਿਚ ਦੱਬੇ ਕੁਝ ਅਰਮਾਨ ਸੀ ਜੋ ਹੌਏ ਨਾ ਪੂਰੇ ,
ਮੇਰੀ ਤੁਰਦੀ ਫਿਰਦੀ ਲਾਸ਼ ਨੂੰ ਯਾਰਾ ਲਾਬੂ ਲਾਇਆ |
ਵਿਚ ਚੁਰਸਤੇ ਹੋ ਗਈ ਕਤਲ ਮਾਸੂਮ ਆਵਜ ,
ਸ਼ੱਚੀ ਅੱਜ ਪਾਪੀ ਨੇ ਦੋਸਤੋ ਰੱਬ ਅੱਬਰੋ ਲਾਇਆ |
ਅੱਜ ਸ਼ਾਇਰਾ ਦੀ ਕਲਮ ਵੀ ਚਕਰਾ ਵਿਚ ਪੈ ਗਈ ,
ਕਿੳ ਗੈਰਾ ਦੇ ਪਿਛੇ ਲੱਗ ਕੇ ਆਪਣਾ ਆਪ ਭੁਲਾਇਆ |
ਇਹ ਧਰਤੀ ਨਾ ਕਿਸੇ ਦੀ ਨਾ ਤੇਰੀ ਨਾ ਮੇਰੀ ਸਜਣਾ ,
"ਸ਼ਿੰਘਪੁਰੀਆ" ਫਿਰ ਕਾਸਤੋਂ ਤੂੰ ਕਹਿਰ ਮਚਾਇਆ |
ਆਖਿਰ ਉਹ ਹੀ ਭਗਵਾਨ ਨਿਕਲਿਆ.........? ਅਮਰਦੀਪ ਸਿੰਘਪੁਰੀਆ

ਜੋ ਸੀ ਇਨਸਾਨ ਸੱਜਣਾ ਵੇ ਆਖਿਰ ਉਹ ਹੀ ਭਗਵਾਨ ਨਿਕਲਿਆ |
ਨਿਕਾਬ ਪਾ ਭਗਵਾਨ ਬਣਿਆ ਜੋ ਆਖਿਰ ਉਹ ਹੀ ਸ਼ੈਤਾਨ ਨਿਕਲਿਆ |
ਵਿਖਾਵਾ ਕਰਨਾ ਛੱਡ ਦੇ ਸੱਜਣਾ ਪਉਣੇ ਭਗਵੇ ਹੁਣ ਤੂੰ ਛੱਡਦੇ ,
ਜਿਥੇ ਚਾਰ ਇੱਟਾ ਜੌੜ ਰੱਖ ਦਈਏ ਉਹੀ ਬਾਬਾ ਜੀ ਦਾ ਸਥਾਨ ਨਿਕਲਿਆ |
ਉਹ ਚੁੱਪ ਏ ਤੇ ਤੂੰ ਚੁੱਪ ਵੇਖ ਕੇ ਉਸ ਨੂੰ ਉਸ ਉਤੇ ਜੁਲਮ ਨਾ ਕਰ ,
ਸਦਾ ਈ ਚੁੱਪ ਤੌ ਬਾਅਦ ਸੱਜਣਾ ਤੇਜ ਹਨੇਰੀ ਤੇ ਤੂਫਾਨ ਨਿਕਲਿਆ |
ਗੀਤਾ, ਗਜਲਾ ਵਿਚ "ਸਿੰਘਪੁਰੀਆ" ਐਵੈ ਹੀ ਬਣਦਾ ਰਹਾ ਈਮਾਨਦਾਰ ,
ਅਜਮਾ ਕੇ ਵੇਖਿਆ ਜਦੌ ਮੈ ਤਾ "ਅਮਰਦੀਪ" ਬੜਾ ਬੇਈਮਾਨ ਨਿਕਲਿਆ |
Subscribe to:
Posts (Atom)
