Tuesday, November 29, 2022

ਪਿੱਤਲ ਦੀ ਡੱਬੀ...amardeep singhpuria


 ਮੈਨੂੰ ਹੀਰ ਤੂੰ ਲੱਗਦੀ ਏ ਕੀ ਤੈਨੂੰ ਮੈ  ਰਾਂਝਾ ਲੱਗਦਾ ।

ਹਾਏ ਬਿੰਨ ਤੇਰੇ ਵੀ ਦਿਲ ਮੈਨੂੰ ਪਿਆਰ ਤੋ ਵਾਂਝਾ ਲੱਗਦਾ।

ਹਾ ਤੈਨੂੰ ਵੇਖ ਕੇ ਸੀਨੇ ਚੀਸ ਹੈ ਉਠਦੀ ਖੌਰੇ ਕਿਉ,

ਮੈਨੂੰ ਤਾ ਸੱਜਣਾ ਆਪਣਾ ਦੁੱਖ ਸੁੱਖ ਸਾਝਾ ਲੱਗਦਾ।

ਹਾ ਲੋਰ ਜਿਹੀ ਇਕ ਚੜ ਜਾਦੀ ਹੈ ਦੂਰੋ ਤੱਕ ਕੇ ਹੀ,

ਮੈਨੂੰ ਤੇ ਤੇਰੀ ਅੱਖ ਵਿਚ ਭਰਿਆ ਖੰਜਾਨਾ ਲੱਗਦਾ।

ਸੱਪ ਦੇ ਜਹਿਰ ਤੋ ਜਹਿਰੀ ਤੇਰਾ ਵਿਛੌੜਾ ਸਿੰਘਪੁਰੀਏ,

ਪਿੱਤਲ ਦੀ ਡੱਬੀ  ਵਿਚ ਤੂੰ ਭਰਿਆ  ਤਾਂਬਾ ਲੱਗਦਾ।

                          ਅਮਰਦੀਪ ਸਿੰਘਪੁਰੀਆ
Youtube link-.