ਜਮਾਨਾ ਇੰਜ ਫੜ ਰਿਹਾ ਹੈ ਰਫਤਾਰ
ਕਿ ਸਵਾਲ-ਜਵਾਬ,ਜਵਾਬ-ਸਵਾਲ ਚ੍ ਤਬਦੀਲ ਹੋ ਰਿਹਾ।
ਸਭਿਆਚਾਰ ਦੀ ਤੁਸੀ ਤਾ ਗੱਲ ਛੱਡ ਦਿੳ ਦੋਸਤੋ
ਇਥੇ ਹੋਰ ਪਤਾ ਨਹੀ ਕਿ ਕੁਝ ਖੋਹ ਰਿਹਾ ਹੈ।
ਆਪਣੇ ਭਲੇ ਬਾਰੇ ਤੁਸੀ ਕਿੳ ਲੋਚਦੇ ਹੋ
ਇਥੇ ਚੋਣਾ ਵੇਲੇ ਕੀਤੇ ਖਰਚੇ ਦਾ ਪੈਸਾ ਪੂਰਾ ਹੋ ਰਿਹਾ ਹੈ।
ਰੱਬ ਦੀ ਭਾਲ ਵਿਚ ਕਿੳ ਦੋਸਤੋ ਤੁਸੀ ਭਟਕ ਰਹੇ ਹੋ
ਰੱਬ ਤਾ ਤੁਹਾਡੇ ਅੰਦਰ ਬੈਠਾ ਰੋ ਰਿਹਾ ਹੈ।
ਫੁਰਸਤ ਕਿਸੇ ਕੋਲ ਨਹੀ ਕੁਝ ਕਹਿਣ ਦੀ ਇਥੇ
ਹਰ ਕੋਈ ਦਿਲ ਦੇ ਅਰਮਾਨ ਦਿਲ ਨੂੰ ਕੈ ਰਿਹਾ ਹੈ।
ਚੰਨ ਦੀ ਰੌਸਨੀ ਪਾੜ ਰਹੀ ਹੈ ਜੇ ਹਨੇਰੇ ਨੂੰ ਮੇਰੇ ਦੋਸਤੋ
ਤਾ ਹਨੇਰਾ ਵੀ ਚੰਨ ਨੂੰ ਕੁਝ ਕੈ ਰਿਹਾ ਹੈ।
ੳੱਡ ਰਹੇ ਪੰਛੀ ਦੇਖ ਰਹੇ ਨੇ ਧਰਤੀ ਵੱਲ
ਹੱਦਾ,ਬੰਨਿਆ ਵਿਚੋ ਆਪਣਾ ਆਲ੍ਣਾ ਪੰਛੀ ਟੋਹ ਰਿਹਾ ਹੈ।
ਦੋਸਤੋ ਕੋਈ ਧੁੱਪੇ ਬੈਠਾ ਵੀ ਠਰ੍ਦਾ ਮਰਦਾ ਠੰਡ ਤੋ ਹੈ ਡਰਦਾ
ਤੇ ਕੋਈ ਬਰਫ਼ ਨੂੰ ਫੜਕੇ ਧੋ ਰਿਹਾ ਹੈ।
ਕੋਈ ਫੁੱਲਾ ਨੂੰ ਵੀ ਕੰਡੇ ਦੱਸਦਾ ਫੁੱਲਾ ਤੋ ਵੀ ਡਰ ਡਰਕੇ ਰਹਿੰਦਾ
ਕੋਈ ਕੰਡਿਆ ਦੇ ਹਾਰ ਪਰੌ ਰਿਹਾ ਹੈ।
ਖਾਮੌਸੀ ਰਾਤ ਦੀ ਕੁਝ ਦੱਸ ਰਹੀ ਸਵੇਰੇ ਨੂੰ
ਸਿਖਰ ਦੁਪਹਿਰੇ ਕੋਈ ਦਿਨ ਤੋ ਸੂਰਜ ਖੋਹ ਰਿਹਾ ਹੈ।
ਸਿੰਘਪੁਰੀਆ ਕਿੳ ਸੱਚ ਲਿਖਣ ਤੋ ਡਰਦਾ ਏ
ਕਿੳ ਡਰ-ਡਰ ਸੱਚੇ ਬੋਲ ਸ਼ੇਅਰਾ ਚ੍ ਪਰੌ ਰਿਹਾ ਹੈ।
ਅਮਰਦੀਪ ਸਿੰਘਪੁਰੀਆ
ਪੰਜ ਤੀਰ ਮਾਸਿਕ ਪੱਤਿਕਾ ਵਿਚ ਸਤੰਬਰ 2007 ਨੂੰ ਪ੍ਰਕਾਸ਼ਿਤ ਹੋਈ ਸੀ
Video link-
https://youtu.be/evyMEG66AQk