Friday, November 24, 2017

ਕਲਮ ਮੇਰੀ........ਅਮਰਦੀਪ ਸਿੰਘਪੁਰੀਆ

ਕਾਫੀ ਸਮੇ ਤੋ ਚੁੱਪ ਹੈ ਕਲਮ ਮੇਰੀ ਤੂਫਾਨ ਲਿਖੂ।
ਹੁਣ ਲਿਖੇ ਸੱਚ ਦਾ ਹੋਇਆ ਕੀ ਨੁਕਸਾਨ ਲਿਖੂ।
ੳਹ ਰੋਦੇ ਦਿਲ ਨੂੰ ਹੱਸਿਆ ਇੰਨਾ ਰਾਹਾ ਨੇ ਸੀ ,
"ਸਿੰਘਪੁਰੀਆ" ੳਹਨਾ ਬੁੱਲਾ ਦੀ ਮੁਸਕਾਨ ਲਿਖੂ।
ਹੁਣ ਧੋਣ ਰਖਦਾ ਨੀਵੀ ਹਕੂਮਤ ਅੱਗੇ ਯਾਰੋ ,
ਅਣਖੀ ਮੁੱਛ ਮਰੋੜੀ ਦੇ ਹੋਏ ਕੀ ਮੁਕਸਾਨ ਲਿਖੂ।
ਕਿਵੇ ਬੇਈਮਾਨ ਹੋਇਆ ਇਕ-ਇਕ ਸ਼ਕਸ ਬੇਈਮਾਨਾ
ਦਗੇਬਾਜਾ ਨਾਲ ਰਲਿਆ ਮੈ ਭਗਵਾਨ ਲਿਖੂ ।
                              ਅਮਰਦੀਪ ਸਿੰਘਪੁਰੀਆ

Wednesday, August 2, 2017

ਦਿਮਾਗ ਦੀ ਖੇਡ .........ਅਮਰਦੀਪ ਸਿੰਘਪੁਰੀਆ



ਸੱਚ ਦੀ ਲੜਾਈ ਇਕਲਿਆ ਲੜਨੀ ਪੈਦੀ ਤਾ ਨੀ ਲੜਦਾ ।
ਝੁਠ ਨਾਲ ਖੜਾ ਇੰਝ ਕਰਨੇ ਨੂੰ ਮੇਰਾ ਜਮੀਰ ਨੀ ਮਰਦਾ।
ਰਾਹਾ ਦੇ ਵਿਚ ਸੁੱਟ ਕੇ ਕੰਡੇ ਕਹਾਤੋ ਫੁੱਲ ਨਾਲ ਹੈ ਖੜਦਾ ।
"ਬੇਈਮਾਨ ਅਮਰ"ਫਿਰ ਕਾਸਤੋ ਤੂੰ ੳਹਨਾ ਰਾਹਾ ਤੇ ਚੜਦਾ।
ਅੱਜ ਕੱਲ ਜੇਬ ਭਾਰੀ ਏ ਹਰ ਕੋਈ ਆਪਣਾ ਲਗਦਾ ਏ ,
ਸੱਜਣਾ ਮੁਸੀਬਤ ਨਾਲ ਰੱਖ ਫਿਰ ਕੋਈ ਨੀ ਖੜਦਾ ।
"ਸਿੰਘਪੁਰੀਆ" ਸਿਆਸਤ ਦੇ ਦੌਰ ਵਿਚ ਤੂੰ ਹਾਲੇ ਕੱਚਾ,
ਦਿਮਾਗ ਦੀ ਖੇਡ ਆ ਇੱਕਲੇ ਦਿਲ ਨਾਲ ਨੀ ਸਰਦਾ।
                                        ਅਮਰਦੀਪ ਸਿੰਘਪੁਰੀਆ 

Sunday, April 16, 2017

ਦੇਸ ਧ੍ਰੋਹ ..........ਅਮਰਦੀਪ ਸਿੰਘਪੁਰੀਆ

ਸੱਤਾ ਵਿਚ ਚਾਹੇ ਕੋਈ ਵੀ ਹੋਵੇ
ਸੱਚ ਹੱਕ ਦੇ ਪੱਲੇ ਡੰਡੇ ਆ।
ਹੱਕ ਮੰਗਿਆ ਦੇਸ ਧ੍ਰੋਹ ਜਿਥੇ
ਅਸੀ ਉਸ ਨਗਰ ਦੇ ਬੰਦੇ ਆ।
ਇਹ ਕਲਮਾ ਕਿੳ ਨਾ ਬੋਲਣ 
ਇਥੇ ਰਾਜਨੀਤੀ ਸ਼ਬਦ ਖੇਡਣ,
ਸਿੰਘਪੁਰੀਆ ਕੀ ਹੋਇਆ ਅੱਜ
ਹਰ ਕੰਮ ਹੀ ਬਣੇ ਧੰਦੇ ਆ।


                  ..........ਅਮਰਦੀਪ ਸਿੰਘਪੁਰੀਆ