Tuesday, November 8, 2016

ਤੇਰੇ ਪੰਜ ਸੌ ਦੇ ਨੋਟ.............ਅਮਰਦੀਪ ਸਿੰਘਪੁਰੀਆ

ਅਸੀ ਵਖਤਾ ਦੇ ਮਾਰੇ ਤੁਹਾਡੇ ਤੇ ਆਨੰਦ ਹੋ ਗਏ ।
ਹੋ ਕੇ ਪਿਛੋ ਲੇਟ ਸਮੇ ਦੇ ਪਾਬੰਦ ਹੋ ਗਏ ।
ਅਸੀ ਖੋਟੇ ਸਿੱਕੇ ਫਿਰ ਵੀ ਆ ਠੀਕ ਸਜਣਾ
ਤੇਰੇ ਪੰਜ ਸੌ ਦੇ ਨੋਟ ਅੱਜ ਬੰਦ ਹੋ ਗਏ ।
ਤੇਰਾ ਬਲੈਕ ਮਨੀ ਜਿਹਾ ਹੁਣ ਕਿਥੇ ਦਿਲ ਆ
ਅੱਜ ਸਿੰਘਪੁਰੀ ਹੁਨੀ ਖੌਰੇ ਚੰਦ ਹੋ ਗਏ ।

                       ਅਮਰਦੀਪ ਸਿੰਘਪੁਰੀਆ

Thursday, June 2, 2016

ਸੱਚ ਬੋਲਣ ਦਾ ਪਰਹੇਜ ..... ਅਮਰਦੀਪ ਸਿੰਘਪੁਰੀਆ

ਸੱਚੀ ਅੱਜ ਕੱਲ੍ਹ ਮੌਸਮ ਥੋੜਾ ਜਿਹਾ ਬੀਮਾਰ ਚੱਲਦਾ ।
ਚੋਣਾਂ ਵਿੱਚ ਸੱਜਣਾਂ ਈਮਾਨਦਾਰ ਨਹੀ ਗੱਦਾਰ ਚੱਲਦਾ ।
ਜਿੰਦਗੀ ਚ੍ ਮੈ ਤੋ ਕਿਸੇ ਪਹਿਲੀ ਰਿਸ਼ਵਤ ਮੰਗੀ ਮੈ ਨਾ ਦਿੱਤੀ,
ਬਾਪੂ ਆਖੇ ਰਿਸ਼ਵਤ ਦੇਣੀ ਸਿੱਖ ਇਥੇ ਬੰਦਾ ਕਲਾਕਾਰ ਚੱਲਦਾ।
ਇਕ ਬੁੱਢੇ ਪਿੱਪਲ ਥੱਲੇ ਚਾਰ ਇੱਟਾਂ ਜੌੜ ਕੇ ਬੈਠ ਜਾ ਤੂੰ ,
ਅਸ਼ਾਮੀ ਖਾਲੀ ਏ ਦੇਖੀ ਕਿਦਾ ਤੇਰਾ ਰੁਜਗਾਰ ਚੱਲਦਾ।
'ਅਮਰਦੀਪ' ਤੇਰੇ ਗੀਤਾਂ ਨੂੰ ਵਿਕਣਾ ਹੀ ਪੈਣਾ ਏ ਹੁਣ ,
ਮੰਡੀ ਵਿੱਚ ਬੋਲੀ ਲਾੳਣ ਵਾਲਿਆ ਦਾ ਹੀ ਵਪਾਰ ਚੱਲਦਾ ।
'ਸਿੰਘਪੁਰੀਆ' ਸੱਚ ਬੋਲਣ ਦਾ ਪਰਹੇਜ ਕਰ ਲੈ ਹੁਣ ,
ਹਾਏ ਸੱਚ ਨੂੰ ਸੂਲੀ ਦਾ ਇਥੇ ਸੱਜਣਾਂ ਰਿਵਾਜ ਚੱਲਦਾ ।
         
                            ਅਮਰਦੀਪ ਸਿੰਘਪੁਰੀਆ


ਯਾਦ ਤਾ ਆੳਦੇ ਹੋਣਗੇ......ਅਮਰਦੀਪ ਸਿੰਘਪੁਰੀਆ

ਜਿਨ੍ਹਾਂ ਰਾਹਾਂ ਤੋ ਕਦੇ ਲੰਘ ਚੁੱਕੇ ,ੳਹ ਰਾਹ ਯਾਦ ਤਾ ਆੳਦੇ ਹੋਣਗੇ।
ਜਿਨ੍ਹਾਂ ਸਾਹਾ ਵਿਚ ਸਾਹ ਭਰੇ ਤੂੰ,ੳਹ ਸਾਹ ਯਾਦ ਤਾ ਆੳਦੇ ਹੋਣਗੇ।
ਸਿੰਘਪੁਰੀਆ ਐਵੇਂ ਬਦਨਾਮ ਹੋਇਆ,ਲਿਖ-ਲਿਖ ਸ਼ੇਅਰ ਦਰਦਾ ਦੇ ,
ਹਾਏ ਖਾ ਕਸਮਾਂ ਕਰਗੀ ੳਮਰਾ ਤਬਾਹ  ਯਾਦ ਤਾ ਆੳਦੇ ਹੋਣਗੇ। 
                                    ਅਮਰਦੀਪ ਸਿੰਘਪੁਰੀਆ 

poster.....ਅਮਰਦੀਪ ਸਿੰਘਪੁਰੀਆ


poster ...ਅਮਰਦੀਪ ਸਿੰਘਪੁਰੀਆ


poster ....ਅਮਰਦੀਪ ਸਿੰਘਪੁਰੀਆ


poster ....ਅਮਰਦੀਪ ਸਿੰਘਪੁਰੀਆ


poster........ ਅਮਰਦੀਪ ਸਿੰਘਪੁਰੀਆ


Sunday, May 29, 2016

ਨਾ ਸੱਚ ਲਿਖ ਜਮਾਨੇ ਦਾ ........ਅਮਰਦੀਪ ਸਿੰਘਪੁਰੀਆ

ਜਦ ਹੀਰ ਕਿਸੇ ਨਾ ਤੁਰਗੀ ਤਾ ਕਾਹਤੋਂ ਕੰਨ ਪੜਵਾਉਦਾ ਏ
ਕਿਉ ਬੇਦਰਦਾ ਲਈ ਮਰਿਆ-ਮਰਿਆ ਫਿਰਦਾ ਏ |
ਨਾ ਸੱਚ ਲਿਖ ਜਮਾਨੇ ਦਾ ਅਮਰਦੀਪ ਤੂੰ ਪਛਤਾਵੇਗਾ
ਅੱਜ ਕੱਲ ਤੂੰ ਹਰ ਅੱਖ ਤੇ ਚੜਿਆ-ਚੜਿਆ ਫਿਰਦਾ ਏ |
                           ਅਮਰਦੀਪ ਸਿੰਘਪੁਰੀਆ

Thursday, May 19, 2016

ਆਜ਼ਾਦੀ ਆਈ ਆਜ਼ਾਦੀ ਆਈ ..........ਅਮਰਦੀਪ ਸਿੰਘਪੁਰੀਆ

ਸਿਸਟਮ ਦੇ ਹੋ ਗਏ ਗੁਲਾਮ ਆਜ਼ਾਦੀ ਆਈ ਆਜ਼ਾਦੀ ਆਈ |
ਭੁੱਲ ਗਏ ਸੂਰਵੀਰਾ ਦੇ ਨਾਮ ਆਜ਼ਾਦੀ ਆਈ ਆਜ਼ਾਦੀ ਆਈ |
 ਗੋਰੀ ਮੇਮ ਨੂੰ ਮਾਤ ਹੈ ਪਾਉਦੀ ਅਬਲਾ ਨਾਰੀ, ਹੂੰ ਮੈ ਹੂੰ ਮੈਂ ,
ਹੁਣ ਮਰਦਾਂ ਨਾ ਟਕਰਾਵੇ ਜਾਮ ਆਜ਼ਾਦੀ ਆਈ ਆਜ਼ਾਦੀ ਆਈ |
ਹਾ ਮੀਡੀਆ ਵੀ ਹੁਣ ਸਿੰਘਪੁਰੀਆ ਸਚ ਬੋਲਣ ਤੋ ਡਰਦਾ
ਭੁੱਕੀ ਫੜੀ ਪਾ ਸਮੈਕ ਗਰਾਮ ਆਜ਼ਾਦੀ ਆਈ ਆਜ਼ਾਦੀ ਆਈ |
ੳਹ ਢੰਗ ਬਦਲੇ ਡੰਗ ਬਦਲੇ ,ਨਾ ਨਾ ਬਸ ਰੰਗ ਬਦਲੇ
ਕਾਲੀ ਚਮੜੀ ਗੋਰਿਆਂ ਵਾਲੇ ਕਾਮ ਆਜ਼ਾਦੀ ਆਈ ਆਜ਼ਾਦੀ ਆਈ |
ਭਾਸ਼ਾ ਦੇ ਨਾ ਲੜ ਲੳ ਰਾਜਾਂ ਦੇ ਨਾ ਤੇ ਲੜ ਲੳ ਲਾ ਤਾ ਕੰਮ
ਪਰ ਨੇਤਾ ਜੀ ਤਾ ਕਰਨ ਆਰਾਮ ਆਜ਼ਾਦੀ ਆਈ ਆਜ਼ਾਦੀ ਆਈ |
ਹਾ ਮੈ ਸ਼ਾਇਰ ਯਾਰੋ ਸਚ ਠੋਕ ਕੇ ਲਿਖ ਤਾ ਡਰ ਨਾ ਕੋਈ
ਅਮਰਦੀਪ ਸਿਰ ਆਉ ਇਲਜ਼ਾਮ ਆਜ਼ਾਦੀ ਆਈ ਆਜ਼ਾਦੀ ਆਈ |
                                         ਅਮਰਦੀਪ ਸਿੰਘਪੁਰੀਆ