Saturday, September 7, 2024

Sarpanch। ਸਰਪੰਚ ਉਹ ਚੁਣੋ poetry amardeep singhpuria

 


ਜੋ ਗੱਲਾ ਦਾ ਕੜਾਹ ਬਣਾਵੇ ਨਾ ਸਰਪੰਚ ਉਹ ਚੁਣੋ।

ਜੋ ਝੂਠ ਦੇ ਸੋਹਲੇ  ਗਾਵੇ ਨਾ ਸਰਪੰਚ ਉਹ ਚੁਣੋ।
ਪੜਿਆ ਲਿਖਿਆ ਹੋਵੇ ਕੰਮ ਕਿਵੇ ਹੁੰਦੇ ਢੰਗ ਹੋਵੇ,
ਜੋ ਪੱਕੀਉ  ਕੱਚੀ ਲਾਵੇ ਨਾ ਸਰਪੰਚ ਉਹ ਚੁਣੋ।
ਬੋਤਲ ਪਕੌੜੇ ਕਾਰ ਵੇਖ ਨਾ ਚੁਣ ਲੈਣਾ ਐਵੇ,
ਵਿਚ ਲਾਲਚ ਜੋ ਫਸਾਵੇ ਨਾ ਸਰਪੰਚ ਉਹ ਚੁਣੋ।
ਘੱਟ ਬੋਲੇ ਵੱਧ ਸੁਣੇ ਹੋਵੇ ਸਮਝਦਾਰ ਵਿਆਕਤੀ 
ਜੋ ਇਧਰ ਦੀ ੳਧਰ ਲਾਵੇ ਨਾ ਸਰਪੰਚ ਉਹ ਚੁਣੋ।
ਸਿੰਘਪੁਰੀਆ ਇਹ ਸਿਆਸਤ ਬੜੀ ਚੀਜ ਟੇਡੀ,
ਜੋ ਪੱਗਾ ਦੇ ਨਿੱਤ ਰੰਗ ਬਟਾਵੇ ਨਾ ਸਰਪੰਚ ਉਹ ਚੁਣੋ।

                            ਅਮਰਦੀਪ ਸਿੰਘਪੁਰੀਆ

Youtube link-https://youtu.be/jPtcYhtRDso?si=UzRqkM_FWXsX_AdX