ਜੇ ਮਰਨਾ ਤੇ ਸੱਜਣਾ ਮਰੀ ਸੇਰਾ ਵਾਗੂ। ਹੌਸਲਾ ਰੱਖੀ ਤੂੰ ਇੰਝ ਦਲੇਰਾ ਵਾਗੂ। ਇਕ ਪੱਥਰ ਮਾਰਿਆ ਨਾ ਝੜ ਜਾਵੀ ਕਿਧਰੇ,
ਤੂੰ ਕਰੀ ਨਾ ਐਵੇ ਉਹਨਾ ਮਿੱਠੇ ਬੇਰਾ ਵਾਗੂ।
ਹਰ ਦੁਕਾਨਦਾਰੀ ਵਿਚ ਝੂਠ ਨੀ ਚਲਦਾ,
ਸੌਦਾ ਵਿੱਕ ਜਾਦਾ ਨਾਨਕ ਦੇ ਤੇਰਾਂ-ਤੇਰਾਂ ਵਾਗੂ।
ਸੌਦਾ ਵਿੱਕ ਜਾਦਾ ਨਾਨਕ ਦੇ ਤੇਰਾਂ-ਤੇਰਾਂ ਵਾਗੂ।
ਹਰ ਥਾ ਤੂੰ ਆਪਣੀ ਮਰਜ਼ੀ ਨਾ ਕਰਿਆ ਕਰ,
ਦਿਮਾਗ ਦੀ ਮੰਨਿਆ ਕਰ ਤੂੰ ਪੈਰਾ ਵਾਗੂ।
ਦਿਮਾਗ ਦੀ ਮੰਨਿਆ ਕਰ ਤੂੰ ਪੈਰਾ ਵਾਗੂ।
ਕਦੇ ਸੱਚ ਵੀ ਲਿਖ ਦਿਆ ਕਰ ਤੂੰ ਸੱਜਣਾ,
ਸਿੰਘਪੁਰੀਏ ਦੇ ਝੂਠੇ ਸੱਚੇ ਸ਼ੇਅਰਾ ਵਾਗੂ।
ਸਿੰਘਪੁਰੀਏ ਦੇ ਝੂਠੇ ਸੱਚੇ ਸ਼ੇਅਰਾ ਵਾਗੂ।
ਅਮਰਦੀਪ ਸਿੰਘਪੁਰੀਆ
Youtube link-https://youtu.be/E76SlNIZiaE?si=YeMscXXYJkpJFXHh
